23.2 C
Jalandhar
Thursday, December 26, 2024
spot_img

ਸੀ ਯੂ ਈ ਟੀ-ਯੂ ਜੀ ਦੀਆਂ ਅਰਜ਼ੀਆਂ ਲਈ ਪੋਰਟਲ ਮੁੜ ਖੁੱਲ੍ਹਿਆ

ਨਵੀਂ ਦਿੱਲੀ : ਵਿਦਿਆਰਥੀਆਂ ਦੀਆਂ ਅਪੀਲਾਂ ਤੋਂ ਬਾਅਦ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ-ਅੰਡਰ ਗ੍ਰੈਜੂਏਟ (ਸੀ ਯੂ ਈ ਟੀ-ਯੂ ਜੀ) ਵਾਸਤੇ ਅਰਜ਼ੀਆਂ ਲਈ ਪੋਰਟਲ (ਵਿੰਡੋ) ਤਿੰਨ ਦਿਨਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ ਸੀ ਈ ਆਰ ਟੀ) ਵੱਲੋਂ ਪਾਠ-ਪੁਸਤਕਾਂ ਨੂੰ ਤਰਕਸੰਗਤ ਬਣਾਉਣ ਲਈ ਕੀਤੇ ਗਏ ਬਦਲਾਅ ਦੇ ਬਾਵਜੂਦ ਪ੍ਰੀਖਿਆ ਨਾਲ ਸੰਬੰਧਤ ਸਿਲੇਬਸ ’ਚ ਕੋਈ ਬਦਲਾਅ ਨਹੀਂ ਹੋਵੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ ਜੀ ਸੀ) ਦੇ ਮੁਖੀ ਜਗਦੀਸ਼ ਕੁਮਾਰ ਨੇ ਕਿਹਾਬਹੁਤ ਸਾਰੇ ਵਿਦਿਆਰਥੀਆਂ ਦੀਆਂ ਬੇਨਤੀਆਂ ਤੋਂ ਬਾਅਦ ਅਸੀਂ ਐਤਵਾਰ, ਸੋਮਵਾਰ ਅਤੇ ਮੰਗਲਵਾਰ (9, 10 ਅਤੇ 11 ਅਪਰੈਲ) ਨੂੰ ਸੀ ਯੂ ਈ ਟੀ-ਯੂ ਜੀ ਲਈ ਐਪਲੀਕੇਸ਼ਨ ਪੋਰਟਲ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਪੋਰਟਲ ਮੰਗਲਵਾਰ (11 ਅਪਰੈਲ) ਨੂੰ ਰਾਤ 11.59 ਵਜੇ ਬੰਦ ਹੋ ਜਾਵੇਗਾ।
ਇਸ ਵਾਰ ਸੀ ਯੂ ਈ ਟੀ-ਯੂ ਜੀ ਲਈ ਤਕਰੀਬਨ 14 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ, ਜੋ ਪਿਛਲੇ ਸਾਲ ਤੋਂ 41 ਫੀਸਦ ਵੱਧ ਹੈ। ਦੱਸਣਯੋਗ ਹੈ ਕਿ ਪਹਿਲਾਂ ਸੀ ਯੂ ਈ ਟੀ-ਯੂ ਜੀ ਲਈ ਅਰਜ਼ੀਆਂ ਦੀ ਆਖਰੀ ਤਰੀਕ 30 ਮਾਰਚ ਸੀ।

Related Articles

LEAVE A REPLY

Please enter your comment!
Please enter your name here

Latest Articles