ਨਵੀਂ ਦਿੱਲੀ : ਪਿਛਲੇ ਮਹੀਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਉੱਤੇ ਹਮਲਾ ਕਰਨ ਵਾਲੇ ਸਿੱਖ ਕੱਟੜਪੰਥੀ ਸਮੂਹ ਖਿਲਾਫ ਕਾਰਵਾਈ ਕਰਨ ’ਚ ਅਸਫਲ ਰਹਿਣ ਦਾ ਦੋਸ਼ ਲਗਾਉਣ ਤੋਂ ਬਾਅਦ ਭਾਰਤ ਨੇ ਬਰਤਾਨੀਆ ਨਾਲ ਵਪਾਰਕ ਗੱਲਬਾਤ ਰੋਕ ਦਿੱਤੀ ਹੈ।
ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ 19 ਮਾਰਚ ਨੂੰ ਖਾਲਿਸਤਾਨ ਬੈਨਰਾਂ ਵਾਲੇ ਪ੍ਰਦਰਸ਼ਨਕਾਰੀਆਂ ਨੇ ਹਾਈ ਕਮਿਸ਼ਨ ਕੋਲ ਪ੍ਰਦਰਸ਼ਨ ਕੀਤਾ ਅਤੇ ਇਮਾਰਤ ਦੀ ਪਹਿਲੀ ਮੰਜ਼ਲ ਦੀ ਬਾਲਕੋਨੀ ਤੋਂ ਤਿਰੰਗਾ ਉਤਾਰ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਭਾਰਤ ਉਦੋਂ ਤੱਕ ਬਰਤਾਨੀਆ ਨਾਲ ਵਪਾਰਕ ਗੱਲ ਨਹੀਂ ਕਰਨਾ ਚਾਹੁੰਦਾ, ਜਦੋਂ ਤੱਕ ਖਾਲਿਸਤਾਨੀ ਕੱਟੜਪੰਥੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਦੌਰਾਨ ਭਾਰਤ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।