ਬਿਸ਼ਨੋਈ ਤੇ ਗੋਲਡੀ ਲਈ ਕੰਮ ਕਰਦੇ 2 ਗਿ੍ਫਤਾਰ

0
274

ਐੱਸ ਏ ਐੱਸ ਨਗਰ (ਗੁਰਜੀਤ ਬਿੱਲਾ)
ਮੋਹਾਲੀ ਪੁਲਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਝੇਂ ਅਪ੍ਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸੰਬੰਧਤ ਦੋ ਐਕਟਿਵ ਮੈਂਬਰਾਂ ਨੂੰ ਮੋਹਾਲੀ ਤੋਂ ਗਿ੍ਫਤਾਰ ਕਰ ਲਿਆ ਗਿਆ | ਵਿਵੇਕਸ਼ੀਲ ਸੋਨੀ ਐੱਸ ਐੱਸ ਪੀ ਮੁਹਾਲੀ ਨੇ ਮੰਗਲਵਾਰ ਦੱਸਿਆ ਕਿ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਵਾਸੀਆਨ ਪਿੰਡ ਕਿੰਗਰਾ, ਥਾਣਾ ਡੱਬਵਾਲੀ, ਜ਼ਿਲ੍ਹਾ ਸਿਰਸਾ (ਹਰਿਆਣਾ) ਨੂੰ ਦੋ.32 ਕੈਲੀਵਰ ਪਿਸਟਲ, 08 ਜ਼ਿੰਦਾ ਕਾਰਤੂਸ ਤੇ ਸਕਾਰਪੀਓ ਸਣੇ ਦਾਰਾ ਸਟੂਡੀਓ, ਜੁਝਾਰ ਨਗਰ, ਮੋਹਾਲੀ ਤੋਂ ਗਿ੍ਫਤਾਰ ਕੀਤਾ ਗਿਆ | ਗੱਗੀ ਅਤੇ ਗੋਪੀ ਲਗਾਤਾਰ ਮਨਪ੍ਰੀਤ ਸਿੰਘ ਉਰਫ ਮੰਨਾ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਟੋਇਟਾ ਕਾਰ ਮੁਹੱਈਆ ਕਰਵਾਈ ਸੀ, ਰਾਹੀਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ | ਹਾਲ ਵਿੱਚ ਹੀ ਮੰਨਾ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗਿ੍ਫਤਾਰ ਕੀਤਾ ਗਿਆ ਸੀ | ਇਹ ਦੋਵੇਂ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ ਅਤੇ ਪੰਜਾਬ ਅਤੇ ਹਰਿਆਣਾ ਦੇ ਨਾਲ ਲਗਦੇ ਬਾਰਡਰ ਏਰੀਆ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਦੇ ਸਨ ਅਤੇ ਵਿਦੇਸ਼ ਬੈਠੇ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਇਹਨਾਂ ਹਥਿਆਰਾਂ ਦੀ ਸ਼ੂਟਰਾਂ ਨੂੰ ਸਪਲਾਈ ਕਰਦੇ ਸਨ | ਇਹਨਾਂ ਨੂੰ ਉਦੋਂ ਫੜਿਆ ਗਿਆ, ਜਦੋਂ ਇਹ ਹਥਿਆਰਾਂ ਦੀ ਖੇਪ ਪਹੰੰੁਚਾਉਣ ਲਈ ਜਾ ਰਹੇ ਸਨ |

LEAVE A REPLY

Please enter your comment!
Please enter your name here