ਬਠਿੰਡਾ : ਇੱਥੋਂ ਦੀ ਛਾਉਣੀ ’ਚ ਬੁੱਧਵਾਰ ਨੂੰ ਗੋਲੀਬਾਰੀ ’ਚ 4 ਜਵਾਨਾਂ ਦੀ ਮੌਤ ਦੀ ਘਟਨਾ ਤੋਂ 12 ਘੰਟੇ ਬਾਅਦ ਸ਼ਾਮ ਸਾਢੇ ਚਾਰ ਵਜੇ ਇਕ ਹੋਰ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਫੌਜ ਮੁਤਾਬਕ ਜਵਾਨ ਦੀ ਮੌਤ ਦਾ ਸੰਬੰਧ ਤੜਕੇ ਹੋਈ ਹੋਈ ਗੋਲੀਬਾਰੀ ਨਾਲ ਨਹੀਂ ਹੈ। ਜਵਾਨ ਸੰਤਰੀ ਵਜੋਂ ਤਾਇਨਾਤ ਸੀ ਤੇ ਉਸ ਕੋਲ ਆਪਣਾ ਸਰਵਿਸ ਹਥਿਆਰ ਵੀ ਸੀ। ਉਸ ਦੇ ਸਿਰ ’ਚ ਗੋਲੀ ਲੱਗੀ। ਉਸ ਨੂੰ ਤੁਰੰਤ ਮਿਲਟਰੀ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਉਹ 11 ਅਪਰੈਲ ਨੂੰ ਹੀ ਛੁੱਟੀ ਤੋਂ ਵਾਪਸ ਆਇਆ ਸੀ। ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ।




