ਨਵੀਂ ਦਿੱਲੀ : ਦਿੱਲੀ ਦੀ ਊਰਜਾ ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਦੇ 46 ਲੱਖ ਪਰਵਾਰਾਂ ਦੀ ਬਿਜਲੀ ਸਬਸਿਡੀ ਸ਼ੁੱਕਰਵਾਰ ਤੋਂ ਖਤਮ ਹੋ ਜਾਵੇਗੀ ਤੇ ਸੋਮਵਾਰ ਤੋਂ ਬਗੈਰ ਸਬਸਿਡੀ ਵਾਲੇ ਵਧੇ ਬਿਜਲੀ ਦੇ ਬਿੱਲ ਮਿਲਣਗੇ ਕਿਉਂਕਿ ਬਿਜਲੀ ਸਬਸਿਡੀ ਵਧਾਉਣ ਦਾ ਕੈਬਨਿਟ ਦਾ ਫੈਸਲਾ ਉਪ ਰਾਜਪਾਲ ਕੋਲ ਪਿਆ ਹੈ। ਉਨ੍ਹਾ ਕਿਹਾ ਕਿ ਬਿਜਲੀ ਸਬਸਿਡੀ ਮਾਮਲੇ ’ਤੇ ਉਪ ਰਾਜਪਾਲ ਵੀ ਕੇ ਸਕਸੈਨਾ ਤੋਂ ਮੁਲਾਕਾਤ ਲਈ 5 ਮਿੰਟ ਦਾ ਸਮਾਂ ਮੰਗਿਆ ਸੀ ਪਰ ਉਨ੍ਹਾ ਕੋਈ ਜੁਆਬ ਨਹੀਂ ਦਿੱਤਾ। ਉਨ੍ਹਾ ਸਪੱਸ਼ਟ ਕੀਤਾ ਕਿ ਦਿੱਲੀ ਸਰਕਾਰ ਨੇ ਬਿਜਲੀ ਸਬਸਿਡੀ ਲਈ ਬਜਟ ਅਲਾਟ ਕੀਤਾ ਹੈ, ਇਹ ਰਕਮ ਉਦੋਂ ਤੱਕ ਜਾਰੀ ਨਹੀਂ ਕੀਤੀ ਜਾ ਸਕਦੀ, ਜਦੋਂ ਤੱਕ ਉਪ ਰਾਜਪਾਲ ਇਸ ਨਾਲ ਸੰਬੰਧਤ ਫਾਈਲ ਵਾਪਸ ਨਹੀਂ ਕਰ ਦਿੰਦੇ।