ਰਹਿਮ ਦੀਆਂ ਅਪੀਲਾਂ ਦਾ ਨਿਬੇੜਾ ਛੇਤੀ ਹੋਵੇ : ਸੁਪਰੀਮ ਕੋਰਟ

0
246

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੌਤ ਦੀ ਸਜ਼ਾਯਾਫਤਾ ਦੋਸ਼ੀ ਆਪਣੀਆਂ ਰਹਿਮ ਦੀਆਂ ਅਪੀਲਾਂ ’ਤੇ ਫੈਸਲਾ ਹੋਣ ’ਚ ਬੇਲੋੜੀ ਦੇਰੀ ਦਾ ਫਾਇਦਾ ਉਠਾ ਰਹੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਰਾਜ ਸਰਕਾਰਾਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਅਜਿਹੀਆਂ ਪਟੀਸ਼ਨਾਂ ’ਤੇ ਜਲਦੀ ਤੋਂ ਜਲਦੀ ਫੈਸਲਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਐੱਮ ਆਰ ਸ਼ਾਹ ਅਤੇ ਜਸਟਿਸ ਸੀ ਟੀ ਰਵੀਕੁਮਾਰ ਦੀ ਬੈਂਚ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਅੰਤਿਮ ਫੈਸਲਾ ਆਉਣ ਤੋਂ ਬਾਅਦ ਵੀ ਰਹਿਮ ਦੀ ਅਪੀਲ ’ਤੇ ਫੈਸਲਾ ਕਰਨ ’ਚ ਬੇਲੋੜੀ ਦੇਰੀ ਮੌਤ ਦੀ ਸਜ਼ਾ ਦੇ ਮਕਸਦ ਨੂੰ ਖਤਮ ਕਰ ਦੇਵੇਗੀ। ਬੈਂਚ ਨੇ ਕਿਹਾ ਕਿ ਇਸ ਲਈ ਰਾਜ ਸਰਕਾਰ ਜਾਂ ਸੰਬੰਧਤ ਅਥਾਰਟੀਆਂ ਨੂੰ ਰਹਿਮ ਦੀਆਂ ਪਟੀਸ਼ਨਾਂ ਦਾ ਜਲਦੀ ਫੈਸਲਾ ਕਰਨ ਅਤੇ ਨਿਬੇੜਾ ਕਰਨ ਲਈ ਸਾਰੇ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਦੋਸ਼ੀ ਨੂੰ ਵੀ ਉਸ ਦੇ ਭਵਿੱਖ ਦਾ ਪਤਾ ਲੱਗ ਸਕੇ ਅਤੇ ਪੀੜਤਾਂ ਨੂੰ ਵੀ ਨਿਆਂ ਮਿਲ ਸਕੇ।

LEAVE A REPLY

Please enter your comment!
Please enter your name here