ਨਵੀਂ ਦਿੱਲੀ : ਸੀ ਬੀ ਆਈ ਨੇ ਕਥਿਤ ਐਕਸਾਈਜ਼ ਨੀਤੀ ਸਕੈਂਡਲ ਦੇ ਸੰਬੰਧ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੁੱਛਗਿਛ ਲਈ 16 ਅਪ੍ਰੈਲ 11 ਵਜੇ ਸੱਦਿਆ ਹੈ। ਸੀ ਬੀ ਆਈ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ’ਚ ਪਹਿਲਾਂ ਹੀ ਗਿ੍ਰਫਤਾਰ ਕਰ ਚੁੱਕੀ ਹੈ।
ਦੋਸ਼ ਹੈ ਕਿ ਐਕਸਾਈਜ਼ ਨੀਤੀ 2021-22 ’ਚ ਕੁਝ ਖਾਸ ਡੀਲਰਾਂ ਨੂੰ ਫਾਇਦਾ ਪਹੁੰਚਾਇਆ ਗਿਆ, ਹਾਲਾਂਕਿ ਆਮ ਆਦਮੀ ਪਾਰਟੀ ਨੇ ਇਸ ਦੋਸ਼ ਨੂੰ ਸਖਤੀ ਨਾਲ ਝੁਠਲਾਇਆ ਹੈ।





