ਸੂਡਾਨ ਦੀ ਖਾਨਾਜੰਗੀ ’ਚ 56 ਮਾਰੇ ਗਏ

0
204

ਖਰਤੂਮ : ਸੂਡਾਨ ਦੀ ਫੌਜ ਨੇ ਐਤਵਾਰ ਦੇਸ਼ ਉੱਤੇ ਮੁੜ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ’ਚ ਰਾਜਧਾਨੀ ਖਰਤੂਮ ਦੇ ਨੇੜੇ ਲੜਾਕਿਆਂ ਦੇ ਕੈਂਪ ’ਤੇ ਹਵਾਈ ਹਮਲੇ ਸ਼ੁਰੂ ਕੀਤੇ, ਜਿਸ ’ਚ ਘੱਟੋ-ਘੱਟ 56 ਲੜਾਕੇ ਤੇ ਨਾਗਰਿਕ ਮਾਰੇ ਗਏ ਸਨ। ਚਸ਼ਮਦੀਦਾਂ ਨੇ ਸਨਿੱਚਰਵਾਰ ਦੇਰ ਰਾਤ ਦੱਸਿਆ ਕਿ ਭਾਰੀ ਲੜਾਈ ਦੇ ਮਗਰੋਂ ਫੌਜ ਨੇ ਰਾਜਧਾਨੀ ਦੇ ਨਾਲ ਲੱਗਦੇ ਓਮਦੁਰਮਨ ਸ਼ਹਿਰ ’ਚ ਸਰਕਾਰ ਦੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਨਾਲ ਸੰਬੰਧਤ ਇੱਕ ਟਿਕਾਣੇ ’ਤੇ ਹਮਲਾ ਕੀਤਾ। ਸੂਡਾਨੀਜ਼ ਡਾਕਟਰਜ਼ ਯੂਨੀਅਨ ਨੇ ਦੱਸਿਆ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ 56 ਲੋਕ ਮਾਰੇ ਜਾ ਚੁੱਕੇ ਹਨ ਅਤੇ ਲੜਾਕੂਆਂ ਸਮੇਤ 595 ਲੋਕ ਜ਼ਖਮੀ ਹੋ ਗਏ ਹਨ। ਸੂਡਾਨ ਦੀ ਫੌਜ ਅਤੇ ਇੱਕ ਤਾਕਤਵਰ ਨੀਮ ਫੌਜੀ ਬਲ ਵਿਚਾਲੇ ਸਨਿੱਚਰਵਾਰ ਨੂੰ ਰਾਜਧਾਨੀ ਅਤੇ ਹੋਰ ਖੇਤਰਾਂ ’ਚ ਹੋਈ ਲੜਾਈ ਵਿਚ 27 ਜਣੇ ਮਾਰੇ ਗਏ ਸਨ। ਇਸ ਸੰਘਰਸ਼ ਨਾਲ ਇੱਕ ਹੋਰ ਵੱਡੇ ਸੰਘਰਸ਼ ਦਾ ਖਦਸ਼ਾ ਪੈਦਾ ਹੋ ਗਿਆ ਹੈ। ਖਰਤੂਮ ’ਚ ਹਫੜਾ-ਦਫੜੀ ਵਾਲੇ ਦਿ੍ਰਸ਼ ਸਾਹਮਣੇ ਆਏ। ਲੜਾਕਿਆਂ ਨੇ ਸੰਘਣੀ ਆਬਾਦੀ ਵਾਲੇ ਖੇਤਰਾਂ ’ਚ ਮਸ਼ੀਨਗੰਨ ਨਾਲ ਫਾਇਰਿੰਗ ਕੀਤੀ। ਓਮਦੁਰਮਨ ਦੇ ਇੱਕ ਸਰਕਾਰੀ ਹਸਪਤਾਲ ਦੇ ਡਾਕਟਰ ਅਮਲ ਮੁਹੰਮਦ ਨੇ ਕਿਹਾਹਰ ਪਾਸੇ ਅੱਗ ਅਤੇ ਧਮਾਕੇ ਹੋ ਰਹੇ ਹਨ। ਸਥਾਨਕ ਵਾਸੀ ਅਬਦੇਲ-ਹਾਮਿਦ ਮੁਸਤਫਾ ਨੇ ਕਿਹਾਅਸੀਂ ਖਰਤੂਮ ’ਚ ਇਸ ਤਰ੍ਹਾਂ ਦੀ ਲੜਾਈ ਪਹਿਲਾਂ ਨਹੀਂ ਵੇਖੀ।

LEAVE A REPLY

Please enter your comment!
Please enter your name here