ਸ੍ਰੀਨਗਰ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਵੀਰਵਾਰ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਫੌਜ ਦੇ ਟਰੱਕ ’ਚ ਧਮਾਕੇ ਮਗਰੋਂ ਅੱਗ ਲੱਗਣ ਕਾਰਨ 5 ਜਵਾਨਾਂ ਦੀ ਮੌਤ ਹੋ ਗਈ। ਇਹ ਘਟਨਾ ਪੁਣਛ ਤੋਂ 90 ਕਿਲੋਮੀਟਰ ਦੂਰ ਭਾਟਾ ਧੂੜੀਆਂ ਇਲਾਕੇ ’ਚ ਹਾਈਵੇ ’ਤੇ ਵਾਪਰੀ। ਟਰੱਕ ਭਿੰਬਰ ਗਲੀ ਤੋਂ ਸੰਗਿਓਟ ਜਾ ਰਿਹਾ ਸੀ।
ਸ਼ੁਰੂਆਤੀ ਜਾਂਚ ਮੁਤਾਬਕ ਅਸਮਾਨੀ ਬਿਜਲੀ ਡਿੱਗਣ ਨਾਲ ਟਰੱਕ ਨੂੰ ਅੱਗ ਲੱਗੀ। ਗ੍ਰਨੇਡ ਹਮਲੇ ਦਾ ਵੀ ਸ਼ੱਕ ਜਤਾਇਆ ਗਿਆ ਹੈ। ਫੌਜ ਦੇ ਸੂਤਰਾਂ ਮੁਤਾਬਕ ਤਿੰਨ ਕਾਰਨ ਸਾਹਮਣੇ ਆਏ ਹਨਧਮਾਕਾ, ਗ੍ਰਨੇਡ ਹਮਲਾ ਤੇ ਬਿਜਲੀ ਡਿੱਗਣਾ। ਸਾਰੇ ਕੋਣਾਂ ਤੋਂ ਜਾਂਚ ਕੀਤੀ ਜਾਏਗੀ।