27.2 C
Jalandhar
Thursday, September 19, 2024
spot_img

ਜਲੰਧਰ ‘ਚ ਕੋਰੋਨਾ ਨਾਲ ਇੱਕ ਦੀ ਮੌਤ

ਜਲੰਧਰ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ | ਪਿਛਲੇ 24 ਘੰਟਿਆਂ ਦੌਰਾਨ 8087 ਸੈਂਪਲਾਂ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਸੂਬੇ ‘ਚ 411 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ | ਇਨ੍ਹਾਂ ‘ਚੋਂ ਚਾਰ ਮਰੀਜ਼ਾਂ ਨੂੰ ਆਈ ਸੀ ਯੂ ‘ਚ ਦਾਖਲ ਕਰਵਾਇਆ ਗਿਆ ਹੈ | ਇਸ ਨਾਲ ਸੂਬੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ 1995 ‘ਤੇ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 229 ਹੋ ਗਈ ਹੈ | ਜਲੰਧਰ ‘ਚ ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ | ਵੱਖ-ਵੱਖ ਹਸਪਤਾਲਾਂ ‘ਚ 34 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ, 10 ਮਰੀਜ਼ਾਂ ਨੂੰ ਗੰਭੀਰ ਦੇਖਭਾਲ ਲੈਵਲ-3 ‘ਚ ਰੱਖਿਆ ਗਿਆ ਹੈ | ਇਸ ਸਮੇਂ ਪੰਜਾਬ ‘ਚ 4 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ | ਸਿਹਤ ਵਿਭਾਗ ਅਨੁਸਾਰ ਮੁਹਾਲੀ ਜ਼ਿਲ੍ਹੇ ‘ਚ ਸਭ ਤੋਂ ਵੱਧ 66 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਪਟਿਆਲਾ ‘ਚ 44, ਲੁਧਿਆਣਾ ‘ਚ 42, ਫਾਜ਼ਿਲਕਾ ‘ਚ 41, ਬਠਿੰਡਾ 28, ਨਵਾਂਸ਼ਹਿਰ 23, ਜਲੰਧਰ 22, ਹੁਸ਼ਿਆਰਪੁਰ 20, ਫਿਰੋਜ਼ਪੁਰ 18, ਮੁਕਤਸਰ ਅਤੇ ਸੰਗਰੂਰ ‘ਚ 17-17, ਰੋਪੜ ‘ਚ 15, ਅੰਮਿ੍ਤਸਰ 13, ਮੋਗਾ 11, ਫਰੀਦਕੋਟ 9, ਬਰਨਾਲਾ ਅਤੇ ਗੁਰਦਾਸਪੁਰ ‘ਚ 7-7, ਮਾਨਸਾ 4, ਫਤਿਹਗੜ੍ਹ ਸਾਹਿਬ ‘ਚ 3, ਪਠਾਨਕੋਟ 2, ਕਪੂਰਥਲਾ ‘ਚ 1-1 ਅਤੇ ਮਾਲੇਰਕੋਟਲਾ ਵਿੱਚ ਨਵੇਂ ਮਰੀਜ਼ ਦੀ ਪੁਸ਼ਟੀ ਹੋਈ ਹੈ |

Related Articles

LEAVE A REPLY

Please enter your comment!
Please enter your name here

Latest Articles