ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ

0
704

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕੇਰਲ ਦੌਰੇ ‘ਤੇ ਜਾ ਰਹੇ ਹਨ | ਪਹਿਲਾਂ ਮਿਲੇ ਇੱਕ ਪੱਤਰ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਹੈ | ਚਿੱਠੀ ‘ਚ ਪੀ ਐੱਮ ਮੋਦੀ ਨੂੰ ਆਤਮਘਾਤੀ ਬੰਬ ਨਾਲ ਮਾਰਨ ਦੀ ਧਮਕੀ ਦਿੱਤੀ ਗਈ ਸੀ | ਕੋਚੀ ਦੇ ਕਿਸੇ ਵਿਅਕਤੀ ਦੁਆਰਾ ਕਥਿਤ ਤੌਰ ‘ਤੇ ਮਲਿਆਲਮ ਵਿੱਚ ਲਿਖਿਆ ਗਿਆ ਇੱਕ ਪੱਤਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕੇ ਸੁਰੇਂਦਰਨ ਦੇ ਦਫਤਰ ਤੋਂ ਮਿਲਿਆ ਹੈ | ਸੁਰੇਂਦਰਨ ਨੇ ਪੱਤਰ ਪੁਲਸ ਨੂੰ ਸੌਂਪ ਦਿੱਤਾ ਹੈ | ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਚਿੱਠੀ ਵਿੱਚ ਐੱਨ ਕੇ ਜੌਨੀ ਨਾਂਅ ਦੇ ਵਿਅਕਤੀ ਦਾ ਪਤਾ ਲਿਖਿਆ ਹੋਇਆ ਸੀ, ਜਿੱਥੇ ਪੁਲਸ ਪਹੁੰਚ ਗਈ ਹੈ | ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੀ ਐੱਮ ਮੋਦੀ ਦੇ ਨਾਲ ਵੀ ਉਹੀ ਹੋਵੇਗਾ, ਜੋ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਹੋਇਆ ਸੀ | ਹਾਲਾਂਕਿ ਕੋਚੀ ਦੇ ਰਹਿਣ ਵਾਲੇ ਜੌਨੀ ਨੇ ਪੱਤਰ ਲਿਖਣ ਤੋਂ ਇਨਕਾਰ ਕੀਤਾ, ਪਰ ਦੋਸ਼ ਲਗਾਇਆ ਕਿ ਇਹ ਉਸ ਦੇ ਖਿਲਾਫ ਸਾਜ਼ਿਸ਼ ਸੀ | ਜੌਨੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਨੇ ਉਨ੍ਹਾਂ ਦੇ ਘਰ ਆ ਕੇ ਚਿੱਠੀ ਬਾਰੇ ਪੁੱਛਗਿੱਛ ਕੀਤੀ | ਪੁਲਸ ਨੇ ਚਿੱਠੀ ਨੂੰ ਮੇਰੀ ਹੱਥ ਲਿਖਤ ਨਾਲ ਮਿਲਾ ਦਿੱਤਾ ਹੈ | ਪੁਲਸ ਨੂੰ ਵੀ ਲੱਗਦਾ ਹੈ ਕਿ ਇਸ ਹਰਕਤ ਪਿੱਛੇ ਕਿਸੇ ਹੋਰ ਦਾ ਹੱਥ ਹੈ | ਹੋ ਸਕਦਾ ਹੈ ਕਿ ਉਸ ਵਿਅਕਤੀ ਨੂੰ ਮੇਰੇ ਨਾਲ ਨਫਰਤ ਹੋਵੇ | ਮੈਂ ਉਨ੍ਹਾਂ ਲੋਕਾਂ ਦੇ ਨਾਂਅ ਸਾਂਝੇ ਕੀਤੇ ਹਨ, ਜਿਨ੍ਹਾਂ ‘ਤੇ ਮੈਨੂੰ ਸ਼ੱਕ ਹੈ | ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਕੇ ਸੁਰੇਂਦਰਨ ਨੇ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸੰਬੰਧਤ ਵੀ ਵੀ ਆਈ ਪੀ ਸੁਰੱਖਿਆ ਯੋਜਨਾ ਨੂੰ ਲੀਕ ਕਰਨ ਲਈ ਸੂਬਾ ਪੁਲਸ ਦੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਕੇਰਲ ਵਿੱਚ ਧਾਰਮਿਕ ਕੱਟੜਪੰਥੀ ਸੰਗਠਨ ਬਹੁਤ ਮਜ਼ਬੂਤ ਅਤੇ ਸਰਗਰਮ ਹਨ | ਸਟੇਟ ਇੰਟੈਲੀਜੈਂਸ ਚੀਫ ਦੀ ਰਿਪੋਰਟ ਮੀਡੀਆ ਨੂੰ ਲੀਕ ਹੋ ਗਈ ਹੈ | ਇਸ ਵਿੱਚ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀ ਐੱਫ ਆਈ), ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ ਡੀ ਪੀ), ਐੱਸ ਡੀ ਪੀ ਆਈ ਅਤੇ ਮਾਓਵਾਦੀਆਂ ਸਮੇਤ ਕਈ ਸੰਗਠਨਾਂ ਦਾ ਜ਼ਿਕਰ ਹੈ, ਪਰ ਰਾਜ ਸਰਕਾਰ ਇਨ੍ਹਾਂ ਸੰਗਠਨਾਂ ਨੂੰ ਬਚਾ ਰਹੀ ਹੈ |

LEAVE A REPLY

Please enter your comment!
Please enter your name here