ਸੀ ਪੀ ਆਈ ਵੱਲੋਂ ਕਰਨਾਟਕ ’ਚ 215 ਸੀਟਾਂ ’ਤੇ ਕਾਂਗਰਸ ਦੀ ਹਮਾਇਤ, 7 ਹਲਕਿਆਂ ’ਚ ਦੋਸਤਾਨਾ ਮੁਕਾਬਲਾ

0
227

ਬੇਂਗਲੁਰੂ : ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨੇ ਐਤਵਾਰ ਐਲਾਨਿਆ ਕਿ ਉਹ ਕਰਨਾਟਕ ਅਸੰਬਲੀ ਚੋਣਾਂ ਦੀਆਂ 215 ਸੀਟਾਂ ’ਤੇ ਕਾਂਗਰਸ ਦੀ ਹਮਾਇਤ ਕਰੇਗੀ ਤੇ 7 ਸੀਟਾਂ ’ਤੇ ਦੋਹਾਂ ਵਿਚਾਲੇ ਦੋਸਤਾਨਾ ਮੁਕਾਬਲਾ ਹੋਵੇਗਾ। ਸੂਬਾ ਪਾਰਟੀ ਸਕੱਤਰ ਸਤੀ ਸੁੰਦਰੇਸ਼ ਨੇ ਕਿਹਾ ਕਿ ਪਾਰਟੀ ਨੇ ਮੇਲੂਕੋਟ ਵਿਚ ਦਰਸ਼ਨ ਪੁੱਟਾਨਈਆ ਤੇ ਬਾਗੇਪੱਲੀ ਵਿਚ ਮਾਰਕਸੀ ਉਮੀਦਵਾਰ ਦੀ ਹਮਾਇਤ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਪਾਰਟੀ ਭਾਜਪਾ ਨੂੰ ਹਰਾਉਣ ਤੇ ਮੁੜ ਅਸਥਿਰ ਸਰਕਾਰ ਬਣਨੋਂ ਰੋਕਣ ਲਈ ਜ਼ੋਰ ਲਾਵੇਗੀ। ਪਾਰਟੀ ਬੇਰੁਜ਼ਗਾਰੀ, ਕੁਰੱਪਸ਼ਨ ਤੇ ਫਿਰਕਾਪ੍ਰਸਤੀ ਵਰਗੇ ਮੁੱਦਿਆਂ ਤੋਂ ਇਲਾਵਾ ਜ਼ਮੀਨ ਤੇ ਪਾਣੀ ਵਸੀਲੇ ਕਾਰਪੋਰੇਟਾਂ ਨੂੰ ਦਾਨ ਕਰਨ ਦੇ ਖਿਲਾਫ ਚੋਣ ਲੜ ਰਹੀ ਹੈ। ਕਾਂਗਰਸ ਦੇ ਸੂਬੇ ਲਈ ਇੰਚਾਰਜ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਹੈ ਕਿ ਸੀ ਪੀ ਆਈ ਦੇ ਆਗੂਆਂ ਨੇ ਭਾਜਪਾ ਖਿਲਾਫ ਵੱਡਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here