ਬ੍ਰਹਮਪੁੱਤਰ ’ਤੇ ਚੀਨੀ ਪ੍ਰਾਜੈਕਟ ਬਾਰੇ ਚੌਕਸ ਹਾਂ : ਸ਼ੇਖਾਵਤ

0
136

ਨਵੀਂ ਦਿੱਲੀ : ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਐਤਵਾਰ ਕਿਹਾ ਕਿ ਭਾਰਤ ’ਚ ਦਾਖਲ ਹੋਣ ਤੋਂ ਪਹਿਲਾਂ ਚੀਨ ਦੇ ਇਲਾਕੇ ’ਚ ਬ੍ਰਹਮਪੁੱਤਰ ਨਦੀ ’ਤੇ 60 ਹਜ਼ਾਰ ਮੈਗਾਵਾਟ ਦੀ ਸਮਰਥਾ ਵਾਲੇ ਹਾਈਡਰੋ ਪ੍ਰਾਜੈਕਟ ਨੂੰ ਲੈ ਕੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਭਾਰਤੀ ਹਿੱਤ ਪ੍ਰਭਾਵਿਤ ਨਾ ਹੋਣ, ਇਸ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਜਾਗਰੂਕ ਹੈ।
ਉਨ੍ਹਾ ਕਿਹਾ ਕਿ ਚੀਨ ਲਗਾਤਾਰ ਦਾਅਵੇ ਕਰ ਰਿਹਾ ਹੈ ਕਿ ਉਹ ਕੋਈ ਡੈਮ ਨਹੀਂ ਬਣਾ ਰਿਹਾ, ਪਰ ਬੀਤੇ ਦੋ-ਤਿੰਨ ਸਾਲਾਂ ’ਚ ਚੀਨ ਦੀ ਹੀ ਸਰਕਾਰੀ ਕੰਪਨੀ ‘ਪਾਵਰ ਚਾਈਨਾ’ ਅਤੇ ਉਥੋਂ ਦੀ ਸਰਕਾਰ ਨੇ ਆਪਣੀ ਪੰਜ ਸਾਲਾ ਯੋਜਨਾ ’ਚ ਇਸ ਪ੍ਰਾਜੈਕਟ ਦਾ ਜ਼ਿਕਰ ਕੀਤਾ ਹੈ।

LEAVE A REPLY

Please enter your comment!
Please enter your name here