25.8 C
Jalandhar
Monday, September 16, 2024
spot_img

ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇੇ ਮਸਲੇ ਹੱਲ ਕਰਨ ਦੀ ਹਦਾਇਤ

ਜਲੰਧਰ (ਸ਼ੈਲੀ ਐਲਬਰਟ)
ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੇ ਅਧਿਆਪਕਾਂ ਦਾ ਇਕੱਠ ਐਤਵਾਰ ਦੇਸ਼ ਭਗਤ ਯਾਦਗਾਰ ਹਾਲ ’ਚ ਹੋਇਆ, ਜਿਸ ਵਿਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਿਸ਼ੇਸ਼ ਤੌਰ ’ਤੇ ਪੁੱਜੇ। ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਜ਼ਿਲ੍ਹਾ ਜਲੰਧਰ ਦੇ ਆਗੂ ਜਗਜੀਤ ਸਿੰਘ ਨੇ ਸਟੇਜ ਦਾ ਸੰਚਾਲਨ ਕੀਤਾ। ਜ਼ਿਲ੍ਹਾ ਜਲੰਧਰ ਦੇ ਸੂਬਾ ਕਮੇਟੀ ਮੈਂਬਰ ਸ਼ਿਵਰਾਜ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਹੁੰਦਲ ਨੇ ਸਮਾਗਮ ਦੇ ਜ਼ਬਰਦਸਤ ਪ੍ਰਬੰਧ ਕੀਤੇ ਸਨ। ਜ਼ਿਲ੍ਹਾ ਜਲੰਧਰ ਦੇ ਅਧਿਆਪਕ ਅਤੇ ਮਹਿਲਾ ਅਧਿਆਪਕ ਵੱਡੀ ਗਿਣਤੀ ’ਚ ਹਾਜ਼ਰ ਸਨ। ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਅਧਿਆਪਕਾਂ ਦੇ ਮਸਲੇ ਪੁਰਾਣੀ ਪੈਨਸ਼ਨ ਲਾਗੂ ਕਰਨਾ, ਅਧਿਆਪਕਾਂ ਦੀ ਅਨਾਮਲੀ ਤੁਰੰਤ ਦੂਰ ਕਰਨਾ, ਪੇਂਡੂ ਭੱਤਾ, ਬਾਰਡਰ ਭੱਤਾ ਕੱਟੇ ਜਾਣਾ, ਬਦਲੀਆਂ ਚ ਅੱਠ-ਅੱਠ ਸਾਲ ਤੋਂ ਦੂਰ ਬੈਠੇ ਅਧਿਆਪਕਾਂ ਨੂੰ ਮੌਕਾ ਦੇਣਾ, ਅਧਿਆਪਕਾਂ ਦਾ ਪ੍ਰਮੋਸ਼ਨ ਚੈਨਲ ਹਰ ਸਾਲ ਬਰਕਰਾਰ ਰੱਖਣਾ, ਈ ਟੀ ਟੀ ਅਧਿਆਪਕ ਦਾ ਪ੍ਰਮੋਸ਼ਨ ਚੈਨਲ ਡੀ ਪੀ ਆਈ ਤੱਕ ਕਰਨਾ, ਹਰ ਤਰ੍ਹਾਂ ਦੇ ਕੱਚੇ ਅਧਿਆਪਕ ਪੱਕੇ ਕਰਨਾ, ਭਰਤੀਆਂ ਮੁਕੰਮਲ ਕਰਨਾ, ਗੈਰ-ਵਿਦਿਅਕ ਕੰਮ ਬੰਦ ਕਰਨੇ, ਬੀ ਐੱਲ ਓ ਡਿਉਟੀ ਬੰਦ ਕਰਨ, 2018 ਤੋ ਬਾਅਦ ਪ੍ਰਮੋਟ ਹੋਏ ਅਧਿਆਪਕਾਂ ਦੀ ਟੈਸਟ ਦੀ ਸ਼ਰਤ ਖਤਮ ਕਰਕੇ ਇੰਕਰੀਮੈਂਟ ਲਾਉਣ ਸੰਬੰਧੀ, ਜ਼ਿਲ੍ਹਾ ਪ੍ਰੀਸ਼ਦ ਸਮੇ ਦੇ ਬਕਾਏ, ਮੈਡੀਕਲ ਬਿੱਲਾਂ ਦੀ ਸਮੇਂ ਸਿਰ ਅਦਾਇਗੀ ਕਰਨੀ, ਸਮੇਤ ਕਈ ਮਸਲੇ ਰੱਖੇ, ਜਿਨ੍ਹਾਂ ’ਤੇ ਸੰਬੰਘਤ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਹ ਮਸਲੇ ਜਲਦ ਹੱਲ ਕਰਨਗੇ। ਉਹਨਾ ਡੀ ਪੀ ਆਈ ਨੂੰ ਨਿਰਦੇਸ਼ ਦਿੱਤੇ 24 ਅਪ੍ਰੈਲ ਨੂੰ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਮੀਟਿੰਗ ਕਰਕੇ ਜੋ ਮਸਲੇ ਉਹਨਾ ਦੇ ਪੱਧਰ ਦੇ ਹਨ, ਤੁਰੰਤ ਹੱਲ ਕੀਤੇ ਜਾਣ। ਇਸ ਮੌਕੇ ਸੂਬਾ ਆਗੂ ਰਛਪਾਲ ਸਿੰਘ ਵੜੈਚ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਸੀਨੀਅਰ ਮੀਤ ਪ੍ਰਧਾਨਾਂ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ ਤੇ ਉਂਕਾਰ ਸਿੰਘ ਗੁਰਦਾਸਪੁਰ ਅਤੇ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਮਸਲੇ ਜਲਦੀ ਹੱਲ ਹੋਣਗੇ। ਇਸ ਮੌਕੇ ਸੂਬਾ ਜਨਰਲ ਬੂਟਾ ਸਿੰਘ ਮੋਗਾ, ਸੂਬਾ ਕੈਸ਼ੀਅਰ ਕੁਲਵਿੰਦਰ ਸਿੰਘ ਜਹਾਂਗੀਰ, ਜਸਵਿੰਦਰ ਬਰਗਾੜੀ ਫਰੀਦਕੋਟ, ਸੰਪੂਰਨ ਵਿਰਕ ਫਿਰੋਜ਼ਪੁਰ, ਵਿਪਨ ਲੋਟਾ ਫਿਰੋਜ਼ਪੁਰ, ਅਨੂਪ ਸ਼ਰਮਾ ਪਟਿਆਲਾ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਜਗਤਾਰ ਸਿੰਘ ਮਨੈਲਾ ਫਤਿਹਗੜ੍ਹ ਸਾਹਿਬ, ਸਾਹਿਬ ਰਾਜਾ ਕੋਹਲੀ ਫਾਜ਼ਿਲਕਾ, ਸੋਮਨਾਥ ਹੁਸ਼ਿਆਰਪੁਰ, ਬਲਵੀਰ ਸਿੰਘ ਮੁਹਾਲੀ ਅਤੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ ਲੁਧਿਆਣਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਗੁਰਪ੍ਰੀਤ ਸਿੰਘ ਬਰਾੜ ਮੁਕਤਸਰ, ਕਰਮਜੀਤ ਸਿੰਘ ਬੈਂਸ ਰੋਪੜ, ਸ਼ਿਵ ਰਾਣਾ ਮੁਹਾਲੀ, ਕੁਲਦੀਪ ਸਿੰਘ ਸੱਭਰਵਾਲ ਫਾਜ਼ਿਲਕਾ, ਮਨਮੀਤ ਰਾਏ ਮੋਗਾ, ਧਰਿੰਦਰ ਬੱਧਣ ਨਵਾਂਸਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਖੁਸ਼ਵਿੰਦਰ ਬਰਾੜ ਮਾਨਸਾ, ਮੇਜਰ ਸਿੰਘ ਪਟਿਆਲਾ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਗੁਰਿੰਦਰ ਸਿੰਘ ਗੁਰਮ ਫਤਿਹਗੜ੍ਹ ਸਾਹਿਬ, ਵਰਿੰਦਰ ਅਮਰ ਫਰੀਦਕੋਟ, ਨਵਰੂਪ ਸਿੰਘ ਤਰਨ ਤਾਰਨ, ਸਤਨਾਮ ਸਿੰਘ ਗੁਰਦਾਸਪੁਰ ਤੇ ਗੁਰਮੇਜ ਸਿੰਘ ਕਪੂਰਥਲਾ ਆਦਿ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles