ਹੈਲੀਕਾਪਟਰ ਦੇ ਪੱਖੇ ਦੀ ਲਪੇਟ ’ਚ ਆਉਣ ਨਾਲ ਮੌਤ

0
191

ਦੇਹਰਾਦੂਨ : ਕੇਦਾਰਨਾਥ ’ਚ ਐਤਵਾਰ ਹੈਲੀਕਾਪਟਰ ਦੇ ਪੱਖੇ ਦੀ ਲਪੇਟ ’ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਰੁਦਰਪ੍ਰਯਾਗ ਪੁਲਸ ਨੇ ਦੱਸਿਆ ਕਿ ਹਾਦਸਾ ਐਤਵਾਰ ਦੁਪਹਿਰੇ ਕੇਦਾਰਨਾਥ ’ਚ ਜੀ ਐੱਮ ਵੀ ਐੱਨ ਹੈਲੀਪੈਡ ’ਤੇ ਹੋਇਆ। ਹਾਦਸੇ ’ਚ ਜਾਨ ਗੁਵਾਉਣ ਵਾਲਾ ਵਿਅਕਤੀ ਸੂਬਾ ਸਰਕਾਰ ਦੇ ਹਵਾਬਾਜ਼ੀ ਵਿਭਾਗ ਨਾਲ ਸੰਬੰਧਤ ਏਜੰਸੀ ’ਚ ਕੰਮ ਕਰਦਾ ਸੀ ਅਤੇ ਕੇਦਾਰਨਾਥ ’ਚ ਹੈਲੀਕਾਪਟਰ ਸੇਵਾ ਨਾਲ ਜੁੜੀ ਵਿਵਸਥਾ ਦੇ ਨਿਰੀਖਣ ਲਈ ਮੌਕੇ ’ਤੇ ਪਹੁੰਚੀ ਟੀਮ ’ਚ ਸ਼ਾਮਲ ਸੀ। ਹਾਦਸਾ ਉਦੋਂ ਹੋਇਆ, ਜਦੋਂ ਨਿਰੀਖਣ ਕਰਨ ਪਹੁੰਚੇ ਅਮਿਤ ਦੀ ਹੈਲੀਕਾਪਟਰ ਦੇ ਪੱਖੇ ਨਾਲ ਗਰਦਨ ਕੱਟ ਕੇ ਮੌਤ ਹੋ ਗਈ। ਆਫਤ ਪ੍ਰਬੰਧ ਅਧਿਕਾਰੀ ਨੰਦਨ ਸਿੰਘ ਨੇ ਦੱਸਿਆ ਕਿ �ਿਸਟਲ ਏਵੀਏਸ਼ਨ ਦਾ ਹੈਲੀਕਾਪਟਰ ਧਾਮ ’ਚ ਪਾਇਲਟ ਟ੍ਰੇਨਿੰਗ ਲਈ ਆਇਆ ਸੀ।
ਇਸ ਦੌਰਾਨ ਹੈਲੀਕਾਪਟਰ ਲੈਂਡਿੰਗ ਦੌਰਾਨ ਇੱਕ ਵਿਅਕਤੀ ਪਿਛਲੇ ਦਰਵਾਜ਼ੇ ’ਚੋਂ ਉਤਰ ਕੇ ਹੈਲੀਕਾਪਟਰ ਦੇ ਪਿੱਛੇ ਚਲਾ ਗਿਆ, ਜਿਸ ਦੇ ਚਲਦੇ ਹੈਲੀਕਾਪਟਰ ਦੇ ਪੱਖੇ ਨਾਲ ਉਸ ਦੀ ਗਰਦਨ ਕੱਟੀ ਗਈ। ਇਸੇ ਦੌਰਾਨ ਉੱਤਰਾਖੰਡ ਦੇ ਕੇਦਾਰਨਾਥ ਧਾਮ ’ਚ ਪਿਛਲੇ ਕੁਝ ਦਿਨਾਂ ਤੋਂ ਬਰਫਬਾਰੀ ਕਾਰਨ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਦਾ ਕੰਮ ਐਤਵਾਰ ਨੂੰ ਰੋਕ ਦਿੱਤਾ ਗਿਆ। ਕੇਦਾਰਨਾਥ ਧਾਮ ਦੇ ਕਪਾਟ 25 ਅਪਰੈਲ ਨੂੰ ਖੋਲ੍ਹੇ ਜਾਣਗੇ।
ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ’ਚ ਮੌਸਮ ਦੀ ਸਮੀਖਿਆ ਕਰਨ ਮਗਰੋਂ ਹੀ ਰਜਿਸਟਰੇਸ਼ਨ ਦੀ ਕਾਰਵਾਈ ਬਹਾਲ ਕੀਤੀ ਜਾਏਗੀ।

LEAVE A REPLY

Please enter your comment!
Please enter your name here