ਸੰਯੁਕਤ ਰਾਸ਼ਟਰ : ਭਾਰਤ ਦੇ ਇਸ ਮਹੀਨੇ ਦੇ ਅਖੀਰ ਤੱਕ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਰੂਪ ’ਚ ਚੀਨ ਨੂੰ ਪਿੱਛੇ ਛੱਡਣ ਦਾ ਅਨੁਮਾਨ ਹੈ। ਸੰਯੁਕਤ ਰਾਸ਼ਟਰ ਮੁਤਾਬਕ ਭਾਰਤ ਦੀ ਆਬਾਦੀ 1.425 ਅਰਬ ਪਹੁੰਚਣ ਦੀ ਸੰਭਾਵਨਾ ਹੈ। ਸੰਯੁਕਤ ਰਾਸ਼ਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੀ ਆਬਾਦੀ ਦੇ 2064 ਤੋਂ ਬਾਅਦ ਸਥਿਰ ਹੋਣ ਦਾ ਅਨੁਮਾਨ ਹੈ ਅਤੇ ਸਦੀ ਦੇ ਅਖੀਰ ਤੱਕ ਇਹ ਕਰੀਬ 1.5 ਅਰਬ ਹੋਵੇਗੀ। ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਦੇ ਆਬਾਦੀ ਮੰਡਲ ਦੇ ਨਿਰਦੇਸ਼ਕ ਜੌਹਨ ਵਿਲਮਥ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ-ਭਾਰਤ ਦੇ ਅਪਰੈਲ 2023 ਦੌਰਾਨ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੇ ਰੂਪ ’ਚ ਚੀਨ ਨੂੰ ਪਿੱਛੇ ਛੱਡਣ ਦਾ ਅਨੁਮਾਨ ਹੈ।
ਚੀਨ ਦੀ ਆਬਾਦੀ 2022 ’ਚ ਸਿਖਰ ’ਤੇ 1.4 ਅਰਬ ’ਤੇ ਪਹੁੰਚ ਗਈ ਸੀ ਅਤੇ ਇਸ ਤੋਂ ਬਾਅਦ ਉਸ ’ਚ ਕਮੀ ਆਉਣੀ ਸ਼ੁਰੂ ਹੋਈ।