ਮਲਿਕ ਨੇ ਸ਼ਾਹ ਨੂੰ ਝੁਠਲਾਇਆ

0
243

ਸੀਕਰ : ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਇਹ ਕਹਿਣਾ ਗਲਤ ਹੈ ਕਿ ਉਹ ਰਾਜਪਾਲ ਦਾ ਅਹੁਦਾ ਛੱਡਣ ਤੋਂ ਬਾਅਦ ਹੀ 2019 ਦੇ ਪੁਲਵਾਮਾ ਹਮਲੇ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹਾਲ ਦੇ ਬਿਆਨ ਮਗਰੋਂ ਮਲਿਕ ਦੀ ਇਹ ਟਿੱਪਣੀ ਆਈ ਹੈ। ਸ਼ਾਹ ਨੇ ਕਿਹਾ ਸੀ-ਸਾਡੇ ਤੋਂ ਆਪਣਾ ਰਸਤਾ ਵੱਖ ਕਰਨ ਮਗਰੋਂ ਉਹ ਦੋਸ਼ ਲਗਾ ਰਹੇ ਹਨ। ਮਲਿਕ ਨੇ ਰਾਜਸਥਾਨ ਦੇ ਸੀਕਰ ’ਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ-ਇਹ ਕਹਿਣਾ ਗਲਤ ਹੈ ਕਿ ਮੈਂ ਇਹ ਮੁੱਦਾ ਉਦੋਂ ਉਠਾ ਰਿਹਾ ਹਾਂ ਜਦੋਂ ਮੈਂ ਸੱਤਾ ’ਚ ਨਹੀਂ ਹਾਂ। ਮੈਂ ਇਹ ਮੁੱਦਾ ਹਮਲੇ ਵਾਲੇ ਦਿਨ ਵੀ ਉਠਾਇਆ ਸੀ।
ਮਲਿਕ ਪੁਲਵਾਮਾ ਹਮਲੇ ਵੇਲੇ ਜੰਮੂ-ਕਸ਼ਮੀਰ ਦੇ ਰਾਜਪਾਲ ਸਨ। ਉਨ੍ਹਾ ਇਸ ਹਮਲੇ ਸੰਬੰਧੀ ਹਾਲ ’ਚ ਖੁਫੀਆ ਸੂਚਨਾ ਦੀ ਅਸਫਲਤਾ ਦਾ ਦੋਸ਼ ਵੀ ਲਗਾਇਆ ਸੀ ਅਤੇ ਇਹ ਵੀ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਕਰਮੀਆਂ ਦੀ ਆਵਾਜਾਈ ਲਈ ਜਹਾਜ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

LEAVE A REPLY

Please enter your comment!
Please enter your name here