ਕਾਠਮੰਡੂ : ਇਸ ਬਸੰਤ ਸੀਜ਼ਨ ’ਚ ਹੁਣ ਤੱਕ ਨੇਪਾਲ ਸਰਕਾਰ ਨੇ ਆਪਣੇ ਇੱਥੇ ਉੱਚੀਆਂ ਚੋਟੀਆਂ ’ਤੇ ਚੜ੍ਹਨ ਲਈ 1009 ਪਰਬਤਰੋਹੀਆਂ ਨੂੰ 23 ਚੋਟੀਆਂ ’ਤੇ ਚੜ੍ਹਾਈ ਲਈ ਇਜਾਜ਼ਤ ਦਿੱਤੀ, ਜਿਸ ’ਚ ਨੇਪਾਲ ਦੇ ਸੈਰ-ਸਪਾਟਾ ਵਿਭਾਗ ਨੇ 718 ਮਿਲੀਅਨ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਪ੍ਰਾਪਤ ਕੀਤੀ। ਇਸ ਸੀਜ਼ਨ ’ਚ 779 ਮਰਦ ਅਤੇ 230 ਮਹਿਲਾ ਪਰਬਤਰੋਹੀ ਵੱਖ-ਵੱਖ ਦੇਸ਼ਾਂ ’ਤੇ ਪਹਾੜਾਂ ’ਤੇ ਚੜ੍ਹਨ ਲਈ ਆਏ। ਇਸ ’ਚ ਸਭ ਤੋਂ ਜ਼ਿਆਦਾ ਕਮਾਈ ਇਕੱਲੇ ਮਾਊਂਟ ਐਵਰੈਸਟ ਤੋਂ ਹੋਈ। ਮਾਊਂਟ ਐਵਰੈਸਟ ਲਈ ਰਿਕਾਰਡ 454 ਪਰਮਿਟ ਜਾਰੀ ਕੀਤੇ ਗਏ, ਮਾਊਂਟ ਲਹੋਤਸੇ ਲਈ 95, ਮਾਊਂਟ ਅੰਨਾਪੂਰਨਾ-1 ਲਈ 54, ਮਾਊਂਟ ਅੰਮਾਡਬਲਮ ਲਈ 74, ਮਾਊਂਟ ਨੁਪਤਸੇ ਲਈ 63, ਮਾਊਂਟ ਮਕਾਲੂ ਲਈ 58, ਮਾਊਂਟ ਕੰਚਨਜੰਗਾ ਲਈ 42, ਮਾਊਂਟ ਧੌਲਾਗਿਰੀ ਲਈ 35, ਥੋਰੋਂਗ ਪੀਕ ਲਈ 23, ਮਾਊਂਟ ਮਨਾਸਲੂ ਲਈ 15, ਮਾਊਂਟ ਪੁਮੋਰੀ ਲਈ ਸੱਤ, ਪੰਗਰੀ ਗੋਲਡੰਬਾ ਅਤੇ ਥਾਪਾ ਚੋਟੀ ਲਈ ਛੇ-ਛੇ, ਮਾਊਂਟ ਗੇਂਚਨਪੋ ਅਤੇ ਕਬਰੂ ਲਈ ਚਾਰ ਅਤੇ ਸੂਰਮ-ਸਰੋਵਰ ਉਤਰ ਪੀਕ-6 ਅਤੇ ਟੇਂਗੀ ਰਾਗੀ ਤਾਊ ਲਈ ਦੋ ਦੋ।
ਸਭ ਤੋਂ ਵੱਧ ਅਮਰੀਕਾ ਤੋਂ ਪਰਬਤਰੋਹੀ ਪਹੁੰਚੇ, ਜਿਸ ’ਚ 148 ਅਮਰੀਕਾ, ਚੀਨ ਦੇ 113, ਭਾਰਤ ਦੇ 90, ਰੂਸ ਦੇ 48, ਕੈਨੇਡਾ ਦੇ 47, ਫਰਾਂਸ ਦੇ 45, ਜਾਪਾਨ ਦੇ 36, ਬਿ੍ਰਟੇਨ ਦੇ 55, ਆਸਟਰੇਲੀਆ ਦੇ 31, ਪੋਲੈਂਡ ਤੋਂ 16, ਦੱਖਣੀ ਕੋਰੀਆ ਤੋਂ 21, ਸਵਿਟਜ਼ਰਲੈਂਡ ਤੋਂ 19, ਮੈਕਸੀਕੋ ਤੋਂ 15, ਸਪੇਨ ਤੋਂ 13, ਆਸਟ੍ਰੀਆ ਅਤੇ ਆਇਰਲੈਂਡ ਤੋਂ 11-11, ਬ੍ਰਾਜ਼ੀਲ ਤੋਂ 14, ਯੂਕਰੇਨ ਤੋਂ 10, ਸਿੰਗਾਪੁਰ ਅਤੇ ਨਾਰਵੇ ਤੋਂ 9-9, ਰੋਮਾਨੀਆ ਤੋਂ ਅੱਠ ਅਤੇ ਹੋਰ ਦੇਸ਼ਾਂ ’ਚ ਨੀਦਰਲੈਂਡ ਤੋਂ 12, ਈਰਨ ਤੋਂ 11 ਅਤੇ ਚੈੱਕ ਗਣਰਾਜ ਤੋਂ ਸੱਤ ਹਨ।




