ਬਾਦਲ ਦਾ ਅੰਤਮ ਸੰਸਕਾਰ ਅੱਜ, ਸਰਕਾਰੀ ਛੁੱਟੀ

0
203

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਪੁੱਜ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ। ਅਕਾਲੀ ਲੀਡਰਸ਼ਿਪ ਸਵੇਰੇ ਫੋਰਟਿਸ ਹਸਪਤਾਲ ਤੋਂ ਬਾਦਲ ਦੀ ਮਿ੍ਰਤਕ ਦੇਹ ਪਾਰਟੀ ਦਫਤਰ ਲੈ ਕੇ ਆਈ।
ਬਾਅਦ ਦੁਪਹਿਰ ਮਿ੍ਰਤਕ ਦੇਹ ਨੂੰ ਪਾਰਟੀ ਦਫ਼ਤਰ ਤੋਂ ਪਿੰਡ ਬਾਦਲ ਲਿਜਾਇਆ ਗਿਆ, ਜਿੱਥੇ 27 ਅਪਰੈਲ ਨੂੰ ਅੰਤਮ ਸੰਸਕਾਰ ਕੀਤਾ ਜਾਵੇਗਾ। ਬਾਦਲ ਦੇ ਦੇਹਾਂਤ ਉਪਰੰਤ ਪੰਜਾਬ ਸਰਕਾਰ ਨੇ ਸੋਗ ਵਜੋਂ 27 ਅਪਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਾਰੇ ਸਰਕਾਰੀ ਦਫਤਰ, ਬੋਰਡ, ਕਾਰਪੋਰੇਸ਼ਨ ਅਤੇ ਵਿੱਦਿਅਕ ਅਦਾਰੇ ਵੀਰਵਾਰ ਬੰਦ ਰਹਿਣਗੇ।
ਸੀ ਪੀ ਆਈ ਵੱਲੋਂ ਸ਼ਰਧਾਂਜਲੀ
ਚੰਡੀਗੜ੍ਹ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਸੂਬਾ ਕਾਰਜਕਾਰਨੀ ਮੈਂਬਰਾਂ ਗੁਰਨਾਮ ਕੰਵਰ ਅਤੇ ਮਹਿੰਦਰਪਾਲ ਨੇ ਅਕਾਲੀ ਦਲ ਦੇ ਦਫਤਰ ਜਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਉਹਨਾ ਦੀ ਦੇਹ ਉਤੇ ਫੁੱਲ ਮਾਲਾ ਭੇਟ ਕੀਤੀ। ਸਾਥੀ ਬਰਾੜ ਨੇ ਕਿਹਾ ਕਿ ਬਾਦਲ ਪੰਜਾਬ ਅਤੇ ਸਿੱਖ ਸਿਆਸਤ ਦੇ ਵੱਡੇ ਆਗੂ ਸਨ, ਜੋ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ। ਉਹ ਬੜੇ ਮਿਲਾਪੜੇ ਸਨ ਅਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਵੱਲੋਂ ਉਠਾਏ ਲੋਕਾਂ ਦੇ ਕੰਮ ਵੀ ਕਰਵਾਉਣ ਲਈ ਕੋਸ਼ਿਸ਼ ਕਰਦੇ ਸਨ।

LEAVE A REPLY

Please enter your comment!
Please enter your name here