ਰਾਏਪੁਰ : ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਬੁੱਧਵਾਰ ਦਿਨੇ ਕਰੀਬ ਇਕ ਵਜੇ ਨਕਸਲੀ ਹਮਲੇ ’ਚ 10 ਪੁਲਸਮੈਨ ਤੇ ਉਨ੍ਹਾਂ ਦੀ ਨਿੱਜੀ ਗੱਡੀ ਦਾ ਡਰਾਈਵਰ ਸ਼ਹੀਦ ਹੋ ਗਏ। ਡਿਸਟਿ੍ਰਕਟ ਰਿਜ਼ਰਵ ਗਾਰਡ ਯੂਨਿਟ ਦੇ ਜਵਾਨ ਮਿੰਨੀ ਗੁਡਜ਼ ਵੈਨ ’ਚ ਮੀਂਹ ’ਚ ਫਸੇ ਜਵਾਨਾਂ ਨੂੰ ਬਚਾ ਕੇ ਲਿਆ ਰਹੇ ਸਨ। ਦੱਸਿਆ ਜਾਂਦਾ ਹੈ ਕਿ ਨਕਸਲੀਆਂ ਨੇ ਰਾਜਧਾਨੀ ਰਾਏਪੁਰ ਤੋਂ ਕਰੀਬ 450 ਕਿਲੋਮੀਟਰ ਦੂਰ ਅਰਨਪੁਰ ਥਾਣਾ ਇਲਾਕੇ ਦੇ ਅਰਨਪੁਰ-ਸਮੇਲੀ ਵਿਚਾਲੇ 50 ਕਿੱਲੋ ਵਿਸਫੋਟਕ ਨਾਲ ਧਮਾਕਾ ਕਰਕੇ ਗੱਡੀ ਉਡਾ ਦਿੱਤੀ। ਵਿਸਫੋਟਕ ਏਨਾ ਜ਼ਬਰਦਸਤ ਸੀ ਕਿ ਸੜਕ ’ਚ ਕਰੀਬ 10 ਫੁੱਟ ਡੂੰਘਾ ਟੋਆ ਪੈ ਗਿਆ।