ਮੋਦੀ ਜ਼ਹਿਰੀਲੇ ਸੱਪ ਵਰਗੇ : ਖੜਗੇ

0
197

ਬੇਂਗਲੁਰੂ : ਕਰਨਾਟਕ ਦੇ ਕਲਬੁਰਗੀ ਵਿਚ ਇਕ ਚੋਣ ਰੈਲੀ ’ਚ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਹਿਰੀਲੇ ਸੱਪ ਵਰਗੇ ਹਨ। ਤੁਸੀਂ ਸੋਚ ਸਕਦੇ ਹੋ ਕਿ ਇਹ ਜ਼ਹਿਰੀ ਹੈ ਕਿ ਨਹੀਂ, ਪਰ ਜੇ ਤੁਸੀਂ ਉਸ ਨੂੰ ਚਖੋਗੇ ਤਾਂ ਤੁਹਾਡੀ ਮੌਤ ਹੋ ਜਾਵੇਗੀ। ਇਸ ਤੋਂ ਬਾਅਦ ਖੜਗੇ ਨੇ ਰੈਲੀ ’ਚ ਕਿਹਾ ਕਿ ਭਾਜਪਾ ਸਰਕਾਰ ਸੂਬੇ ਨੂੰ ਲੁੱਟ ਰਹੀ ਹੈ। ਹਰ ਕੰਮ ਲਈ 40 ਫੀਸਦੀ ਕਮਿਸ਼ਨ ਵਸੂਲਿਆ ਜਾਂਦਾ ਹੈ। ਭਾਜਪਾ ਸਰਕਾਰ ਉਨ੍ਹਾਂ ਲੋਕਾਂ ਨੂੰ ਦੇਸ਼ ਤੋਂ ਭਜਾਉਣ ਵਿਚ ਮਦਦ ਕਰਦੀ ਹੈ, ਜਿਨ੍ਹਾਂ ’ਤੇ ਘੁਟਾਲਿਆਂ ਦਾ ਦੋਸ਼ ਲਗਦਾ ਹੈ। ਪ੍ਰਧਾਨ ਮੰਤਰੀ ਖੁਦ ਭਿ੍ਰਸ਼ਟ ਲੋਕਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਬਿਆਨ ’ਤੇ ਵਿਵਾਦ ਹੋਣ ’ਤੇ ਖੜਗੇ ਨੇ ਸਫਾਈ ਦਿੱਤੀਮੈਂ ਇਹ ਮੋਦੀ ਬਾਰੇ ਨਹੀਂ ਕਿਹਾ। ਮੈਂ ਕਹਿਣਾ ਚਾਹ ਰਿਹਾ ਸੀ ਕਿ ਉਨ੍ਹਾ ਦੀ ਵਿਚਾਰਧਾਰਾ ਸੱਪ ਵਰਗੀ ਹੈ, ਜਿਸ ਨੂੰ ਚੱਟਣ ਦੀ ਕੋਸ਼ਿਸ਼ ਕਰੋਗੇ ਤਾਂ ਮੌਤ ਹੋਣੀ ਤੈਅ ਹੈ।

LEAVE A REPLY

Please enter your comment!
Please enter your name here