ਗਾਇਕਾਂ, ਗੈਂਗਸਟਰਾਂ ਤੇ ਟਰੈਵਲ ਏਜੰਟਾਂ ਦਾ ਗਰੋਹ ਬੇਨਕਾਬ, 8 ਗਿ੍ਫਤਾਰ

0
222

ਚੰਡੀਗੜ੍ਹ : ਪੰਜਾਬ ‘ਚ ਪੰਜਾਬੀ ਗਾਇਕਾਂ, ਗੈਂਗਸਟਰਾਂ ਅਤੇ ਟਰੈਵਲ ਏਜੰਟਾਂ ਦੇ ਗਠਜੋੜ ‘ਤੇ ਵੱਡੀ ਕਾਰਵਾਈ ਕਰਦਿਆਂ ਗਾਇਕ ਕਰਨ ਔਜਲਾ ਦੇ ਸਾਥੀ ਸੁਖਜਿੰਦਰ ਸਿੰਘ ਉਰਫ ਸ਼ਾਰਪੀ ਘੁੰਮਣ, ਓਾਕਾਰ ਸਿੰਘ ਤੇ ਪ੍ਰਭਜੋਤ ਸਿੰਘ ਤੇ ਪੰਜ ਹੋਰਨਾਂ ਨੂੰ ਏ ਜੀ ਟੀ ਐੱਫ ਨੇ ਗਿ੍ਫਤਾਰ ਕਰ ਲਿਆ ਹੈ | ਏ ਜੀ ਟੀ ਐੱਫ ਦੇ ਸੂਤਰਾਂ ਨੇ ਦੱਸਿਆ ਕਿ ਰਾਜ ਦੀ ਅਪਰਾਧ ਸ਼ਾਖਾ ਕੋਲ ਐੱਫ ਆਈ ਆਰ ਦਰਜ ਕੀਤੀ ਗਈ ਹੈ ਅਤੇ 8 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਟਰੈਵਲ ਏਜੰਟ ਹਨ | ਸਭ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ |
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗ੍ਰੋਹ ਪੰਜਾਬ ਅਤੇ ਹੋਰਨਾਂ ਰਾਜਾਂ ਦੇ ਗੈਂਗਸਟਰਾਂ/ਅਪਰਾਧੀਆਂ ਲਈ ਜਾਅਲੀ ਪਾਸਪੋਰਟ ਬਣਾਉਣ ਅਤੇ ਉਨ੍ਹਾਂ ਨੂੰ ਦੇਸ਼ ਦੇ ਕਾਨੂੰਨ ਤੋਂ ਭੱਜਣ ‘ਚ ਮਦਦ ਕਰਨ ‘ਚ ਸਰਗਰਮ ਸੀ | ਗ੍ਰੋਹ ਦੇ ਦਿੱਲੀ, ਕੋਲਕਾਤਾ, ਗੁਜਰਾਤ ਅਤੇ ਮਹਾਰਾਸ਼ਟਰ ‘ਚ ਸੰਬੰਧ ਸਨ | ਗੈਂਗਸਟਰਾਂ ਦੇ ਕਬਜ਼ੇ ‘ਚੋਂ ਫਰਜ਼ੀ ਪਾਸਪੋਰਟ ਬਰਾਮਦ ਹੋਏ ਹਨ | ਪੰਜ ਹੋਰ ਸਾਥੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਐੱਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ |

LEAVE A REPLY

Please enter your comment!
Please enter your name here