ਨਵੀਂ ਦਿੱਲੀ : ਬਾਂਦਾ ਜੇਲ੍ਹ ’ਚ ਬੰਦ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 16 ਸਾਲ ਪੁਰਾਣੇ ਗੈਂਗਸਟਰ ਮਾਮਲੇ ’ਚ 10 ਸਾਲ ਦੀ ਸਜ਼ਾ ਹੋ ਗਈ ਹੈ। ਇਸ ਦੇ ਨਾਲ ਹੀ ਮੁਖਤਾਰ ’ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਮੁਖਤਾਰ ਦੇ ਭਰਾ ਅਤੇ ਸਾਂਸਦ ਅਫਜ਼ਾਲ ਅੰਸਾਰੀ ਨੂੰ 4 ਸਾਲ ਦੀ ਜੇਲ੍ਹ ਦੀ ਸਜ਼ਾ ਮਿਲੀ ਹੈ, ਇਸ ਦੇ ਨਾਲ ਹੀ ਅਫਜ਼ਾਲ ’ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਹੁਣ ਅਫਜ਼ਾਲ ਦੀ ਲੋਕਸਭਾ ਮੈਂਬਰਸ਼ਿਪ ਜਾਣੀ ਤੈਅ ਹੈ। ਭਾਜਪਾ ਵਿਧਾਇਕ �ਿਸ਼ਨਾਨੰਦ ਰਾਏ ਦੀ ਹੱਤਿਆ ਦੇ ਮਾਮਲੇ ’ਚ ਦਰਜ ਕੇਸ ਦੇ ਅਧਾਰ ’ਤੇ ਅਫਜ਼ਾਲ ਅੰਸਾਰੀ ਖਿਲਾਫ਼ ਗੈਂਗਸਟਰ ਦਾ ਕੇਸ ਦਰਜ ਹੋਇਆ ਸੀ। ਉਥੇ ਹੀ ਮੁਖਤਾਰ ਅੰਸਾਰੀ ਖਿਲਾਫ਼ ਭਾਜਪਾ ਵਿਧਾਇਕ �ਿਸ਼ਨਾਨੰਦ ਰਾਏ ਅਤੇ ਨੰਦਕਿਸ਼ੋਰ ਗੁਪਤਾ ਰੰੂਗਟਾ ਦੀ ਹੱਤਿਆ ਦੇ ਮਾਮਲੇ ’ਚ ਗੈਂਗਸਟਰ ਦਾ ਮੁਕੱਦਮਾ ਦਰਜ ਹੈ।
ਐਡੀਸ਼ਨਲ ਸੈਸ਼ਨ ਜੱਜ ਫਸਟ/ਐੱਮ ਪੀ-ਐੱਮ ਐੱਲ ਏ ਦੀ ਅਦਾਲਤ ’ਚ ਸਾਂਸਦ ਮੈਂਬਰ ਅਫਜ਼ਾਲ ਅੰਸਾਰੀ ਅਤੇ ਮੁਖਤਾਰ ਅੰਸਾਰੀ ਖਿਲਾਫ ਚੱਲ ਰਹੇ 16 ਸਾਲ ਪੁਰਾਣੇ ਗੈਂਗਸਟਰ ਮਾਮਲੇ ’ਚ ਇਹ ਫੈਸਲਾ ਸੁਣਾਇਆ ਗਿਆ। ਗੈਂਗਸਟਰ ਮਾਮਲੇ ’ਚ ਪੁਲਸ ਨੇ 29 ਨਵੰਬਰ 2005 ਨੂੰ ਬਸਿਆਣਾ ਪਿੰਡ ਦੇ ਸਾਹਮਣੇ ਤਤਕਾਲੀ ਭਾਜਪਾ ਵਿਧਾਇਕ ਕਿ੍ਰਸ਼ਨਾਨੰਦ ਰਾਏ, ਉਸ ਦੇ ਗੰਨਰ ਸਮੇਤ 7 ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਨੂੰ ਵੀ ਆਧਾਰ ਬਣਾਇਆ ਸੀ। ਇਸ ਤੋਂ ਇਲਾਵਾ ਕੋਲਾ ਕਾਰੋਬਾਰੀ ਨੰਦਕਿਸ਼ੋਰ ਰੁੰਗਟਾ ਅਗਵਾ ਕਾਂਡ ਵੀ ਸ਼ਾਮਲ ਸੀ। ਹਾਲਾਂਕਿ ਇਨ੍ਹਾਂ ਦੋਵਾਂ ਮਾਮਲਿਆਂ ’ਚ ਅੰਸਾਰੀ ਭਰਾਵਾਂ ਨੂੰ ਬਰੀ ਕਰ ਦਿੱਤਾ ਗਿਆ ਹੈ। 22 ਨਵੰਬਰ 2007 ਨੂੰ ਮੁਹੰਮਦਾਬਾਦ ਪੁਲਸ ਨੇ ਸਾਂਸਦ ਅਫਜ਼ਲ ਅੰਸਾਰੀ ਅਤੇ ਮੁਖਤਾਰ ਅੰਸਾਰੀ ਖਿਲਾਫ ਗੈਂਗ ਬੰਦ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ, ਜਿਸ ’ਚ ਗੈਂਗ ਚਾਰਟ ’ਚ ਭੰਵਰਕੋਲ ਅਤੇ ਵਾਰਾਣਸੀ ਦਾ ਮਾਮਲਾ ਵੀ ਸ਼ਾਮਲ ਹੈ। ਇਸ ’ਚ ਸੰਸਦ ਮੈਂਬਰ ਅਫਜ਼ਾਲ ਅੰਸਾਰੀ ਜ਼ਮਾਨਤ ’ਤੇ ਹਨ। 23 ਸਤੰਬਰ 2022 ਨੂੰ ਸੰਸਦ ਮੈਂਬਰ ਅਫਜ਼ਲ ਅੰਸਾਰੀ ਅਤੇ ਮੁਖਤਾਰ ਅੰਸਾਰੀ ਵਿਰੁੱਧ ਅਦਾਲਤ ’ਚ ਪਹਿਲੀ ਨਜ਼ਰੇ ਦੋਸ਼ ਆਇਦ ਕੀਤੇ ਗਏ ਹਨ। ਇਸਤਗਾਸਾ ਪੱਖ ਵੱਲੋਂ ਗਵਾਹੀ ਭਰਨ ਤੋਂ ਬਾਅਦ ਬਹਿਸ ਖਤਮ ਹੋ ਗਈ।
ਅਦਾਲਤ ਨੇ ਫੈਸਲੇ ਲਈ 15 ਅਪ੍ਰੈਲ ਦੀ ਤਰੀਕ ਤੈਅ ਕੀਤੀ ਸੀ, ਪਰ ਪ੍ਰੀਜ਼ਾਈਡਿੰਗ ਅਫਸਰ ਛੁੱਟੀ ’ਤੇ ਹੋਣ ਕਾਰਨ ਫੈਸਲਾ ਨਹੀਂ ਆ ਸਕਿਆ। ਮੁਖਤਾਰ ਅੰਸਾਰੀ ’ਤੇ ਸਤੰਬਰ 2022 ਤੋਂ ਅਪ੍ਰੈਲ 29 ਤੱਕ ਕੁੱਲ ਚਾਰ ਮਾਮਲਿਆਂ ’ਚ ਸਜ਼ਾ ਮਿਲ ਚੁੱਕੀ ਹੈ। 22 ਸਤੰਬਰ 2022 ਨੂੰ ਮੁਖਤਾਰ ਨੂੰ 7 ਸਾਲ ਦੀ ਸਜ਼ਾ ਮਿਲੀ ਸੀ। ਅਗਲੇ ਹੀ ਦਿਨ ਦੂਜੇ ਮਾਮਲੇ ’ਚ 5 ਸਾਲ ਦੀ ਸਜ਼ਾ ਮਿਲੀ। ਠੀਕ 84 ਦਿਨ ਬਾਅਦ ਐੱਮ, ਐੱਮ ਐੱਲ ਏ ਕੋਰਟ ਨੇ 10 ਸਾਲ ਦੀ ਸਜ਼ਾ ਸੁਣਾਈ, ਸ਼ਨੀਵਾਰ ਨੂੰ ਗਾਜੀਪੁਰ ਕੋਰਟ ਨੇ 29 ਅਪ੍ਰੈਲ 2023 ਨੂੰ ਗੈਂਗਸਟਰ ਐਕਟ ’ਚ 10 ਸਾਲ ਦੀ ਸਜ਼ਾ ਸੁਣਾਈ।