ਬਜਟ ’ਚ ਨਾਰੀ ਸ਼ਕਤੀ ਦਾ ਮਜ਼ਬੂਤ ਪ੍ਰਤੀਬਿੰਬ : ਮੋਦੀ

0
9

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਨੂੰ ਇਤਿਹਾਸਕ ਦਸਦਿਆਂ ਕਿਹਾ ਕਿ ਇਸ ਵਿੱਚ ਦੇਸ਼ ਦੀ ਨਾਰੀ ਸ਼ਕਤੀ ਦਾ ਮਜ਼ਬੂਤ ਪ੍ਰਤੀਬਿੰਬ ਝਲਕਦਾ ਹੈ।
ਮਹਿਲਾ ਵਿੱਤ ਮੰਤਰੀ ਦੇ ਰੂਪ ਵਿੱਚ ਨਿਰਮਲਾ ਸੀਤਾਰਾਮਨ ਨੇ ਲਗਾਤਾਰ 9ਵੀਂ ਵਾਰ ਦੇਸ਼ ਦਾ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਮੋਦੀ ਨੇ ਅੱਗੇ ਕਿਹਾ ਕਿ ਇਹ ਬਜਟ ਮੌਕਿਆਂ ਦਾ ਰਾਜਮਾਰਗ ਹੈ। ਇਸ ਵਿੱਚ ਨੌਜਵਾਨ ਸੋਚ ਹੈ, ਨੌਜਵਾਨਾਂ ਦੇ ਸੁਪਨੇ ਹਨ। ਇਸ ਬਜਟ ਨਾਲ ਨੌਜਵਾਨਾਂ ਲਈ ਰਾਹ ਖੁੱਲ੍ਹਣਗੇ। ਇਸ ਬਜਟ ਨਾਲ ਆਤਮ-ਨਿਰਭਰ ਭਾਰਤ ਨੂੰ ਉਡਾਣ ਮਿਲੇਗੀ ਅਤੇ ਦੇਸ਼ ਨੂੰ ਭਾਰਤ-ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤਾ ਦਾ ਲਾਭ ਵੀ ਪ੍ਰਾਪਤ ਹੋਵੇਗਾ। ਇਸ ਬਜਟ ਵਿੱਚ ਇੰਫਰਾਸਟਰੱਕਚਰ ਨੂੰ ਮਜ਼ਬੂਤ ਕਰਨ ਲਈ ਕਈ ਵੱਡੇ ਕਦਮ ਚੁੱਕੇ ਗਏ ਹਨ।