ਮਾਸਕੋ : ਰੂਸ ਨੇ ਦੋਸ਼ ਲਾਇਆ ਕਿ ਉਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਯੂਕਰੇਨ ਨੇ ਡਰੋਨ ਰਾਹੀਂ ਹਮਲੇ ਦੀ ਕੋਸ਼ਿਸ਼ ਕੀਤੀ। ਰੂਸ ਨੇ ਕਿਹਾ, ਪੁਤਿਨ ਬਿਲਕੁੱਲ ਸੁਰੱਖਿਅਤ ਹਨ ਅਤੇ ਉਹ ਆਪਣਾ ਕੰਮ ਕਰ ਰਹੇ ਹਨ। ਉਨ੍ਹਾ ਦੇ ਸ਼ਡਿਊਲ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਅਸੀਂ ਇਸ ਨੂੰ ਅੱਤਵਾਦੀ ਹਮਲਾ ਮੰਨਦੇ ਹਾਂ। ਪ੍ਰੈਜ਼ੀਡੈਂਟ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਸੀ। ਰੂਸ ਨੇ ਕਿਹਾ ਕਿ ਹਮਲੇ ਦਾ ਜਵਾਬ ਦਿੱਤਾ ਜਾਵੇਗਾ। ਇਸ ਲਈ ਸਮੇਂ ਦੀ ਚੋਣ ਵੀ ਰੂਸ ਹੀ ਕਰੇਗਾ।
ਯੂਕਰੇਨ ਦੇ ਪ੍ਰੈਜ਼ੀਡੈਂਟ ਵੋਲੋਦੀਮੀਰ ਜੇਲੈਂਸਕੀ ਦੇ ਬੁਲਾਰੇ ਸਰਗੋਈ ਨਿਕਿਫੋਰੋਵ ਨੇ ਪੁਤਿਨ ’ਤੇ ਹਮਲੇ ਦੀ ਕੋਸ਼ਿਸ਼ ਬਾਰੇ ਕਿਹਾਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਤਿਨ ਕੋਲ ਇੱਕ ਪਰਸਨਲ ਮੀਡੀਆ ਡਿਪਾਰਟਮੈਂਟ ਹੈ। ਇਸ ਨੂੰ ਪ੍ਰੈਜ਼ੀਡੈਂਟ ਪ੍ਰੈੱਸ ਸਰਵਿਸ ਕਿਹਾ ਜਾਂਦਾ ਹੈ। ਇਸ ਦੇ ਬਿਆਨ ਮੁਤਾਬਕ ਕੈ੍ਰਮਲਿਨ ’ਤੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਡਰੋਨ ਰਾਹੀਂ ਹਮਲੇ ਕੀਤੇ ਗਏ। ਇਸ ’ਚ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪੁਤਿਨ ਦੇ ਬੁਲਾਰੇ ਦਮਿਤਰੀ ਪੋਸਕੋਵ ਨੇ ਕਿਹਾਜਿਸ ਦੌਰਾਨ ਇਹ ਹਮਲਾ ਕੀਤਾ ਗਿਆ, ਉਸ ਸਮੇਂ ਪੁਤਿਨ ਕ੍ਰੈਮਲਿਨ ’ਚ ਮੌਜੂਦ ਨਹੀਂ ਸਨ। ਹਮਲੇ ’ਚ ਡਰੋਨ ਦਾ ਇਸਤੇਮਾਲ ਕੀਤਾ ਗਿਆ। ਫਿਲਹਾਲ ਪ੍ਰੈਜ਼ੀਡੈਂਟ ਮਾਸਕੋ ’ਚ ਮੌਜੂਦ ਹਨ।





