ਫੌਜ ਨੇ ਸਾਰੇ 191 ਧਰੁਵ ਹੈਲੀਕਾਪਟਰ ਦੀਆਂ ਉਡਾਨਾਂ ਰੋਕੀਆਂ

0
245

ਨਵੀਂ ਦਿੱਲੀ : ਫੌਜ ਨੇ ਐਡਵਾਂਸਡ ਲਾਈਟ ਹੈਲੀਕਾਪਟਰ ਧਰੁਵ ਦੇ ਅਪ੍ਰੇਸ਼ਨ ਨੂੰ ਇੱਕ ਮਹੀਨੇ ਲਈ ਰੋਕ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ 4 ਮਈ ਨੂੰ ਧਰੁਵ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ’ਚ ਇੱਕ ਜਵਾਨ ਦੀ ਜਾਨ ਚਲੀ ਗਈ ਸੀ। ਇਸ ਨੂੰ ਦੇਖਦੇ ਹੋਏ ਫੌਜ ਨੇ ਆਪਣੇ ਸਾਰੇ 191 ਧਰੁਵ ਹੈਲੀਕਾਪਟਰ ਦੇ ਅਪੇ੍ਰਸ਼ਨ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾ 10 ਮਾਰਚ ਨੂੰ ਵੀ ਧਰੁਵ ਹੈਲੀਕਾਪਟਰ ਦੀ ਪੂਰੀ ਫਲੀਟ ਦੇ ਅਪ੍ਰੇਸ਼ਨ ’ਤੇ ਰੋਕ ਲਗਾਈ ਗਈ ਸੀ। ਅਸਲ ’ਚ 8 ਮਾਰਚ ਨੂੰ ਗਸ਼ਤ ’ਤੇ ਨਿਕਲੇ ਧਰੁਵ ਹੈਲੀਕਾਪਟਰ ਦੀ ਮੁੰਬਈ ਦੇ ਕੋਲ ਅਰਬ ਸਾਗਰ ’ਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਸੀ, ਇਸ ਤੋਂ ਬਾਅਦ ਫੌਜ ਨੇ ਮਾਮਲੇ ਦੀ ਜਾਂਚ ਪੂਰੀ ਹੋਣ ਤੱਕ ਇਸ ਦੀਆਂ ਸਾਰੀਆਂ ਉਡਾਨਾਂ ’ਤੇ ਰੋਕ ਲਾ ਦਿੱਤੀ ਸੀ।

LEAVE A REPLY

Please enter your comment!
Please enter your name here