27.8 C
Jalandhar
Saturday, May 11, 2024
spot_img

ਲਾਈਵ ਸਟ੍ਰੀਮਿੰਗ ਦੌਰਾਨ ਜੱਜ ਬੋਲਦੇ ਸਮੇਂ ਧਿਆਨ ਰੱਖਣ : ਸੀ ਜੇ ਆਈ

ਨਵੀਂ ਦਿੱਲੀ : ਚੀਫ਼ ਜਸਟਿਸ ਆਫ਼ ਇੰਡੀਆ ਜਸਟਿਸ ਡੀ ਵਾਈ ਚੰਦੜਚੂੜ ਨੇ ਸ਼ਨੀਵਾਰ ਉਡੀਸ਼ਾ ’ਚ ਇੱਕ ਪ੍ਰੋਗਰਾਮ ਦੌਰਾਨ ਡਿਜੀਟਲ ਇਨਫਰਾਸਟਰਕਚਰ ’ਤੇ ਗੱਲ ਕੀਤੀ। ਸੀ ਜੇ ਆਈ ਨੇ ਕਿਹਾ, ਇੱਕ ਜਸਟਿਸ ਤੋਂ ਤੁਸੀਂ ਕਿਸੇ ਤਰ੍ਹਾਂ ਉਮੀਦ ਲਾ ਸਕਦੇ ਹੋ ਕਿ ਉਹ 15 ਹਜ਼ਾਰ ਸਫਿਆਂ ਦਾ ਰਿਕਾਰਡ ਪੜ੍ਹ ਸਕਦਾ ਹੈ। ਇਸ ਲਈ ਸਾਨੂੰ ਪੇਪਰਲੈੱਸ ਕੋਰਟ ਅਤੇ ਵਰਚੁਅਲ ਕੋਰਟ ਵਰਗੇ ਡਿਜੀਟਲ ਇਨਫਰਾਸਟਰਕਚਰ ਦੀ ਜ਼ਰੂਰਤ ਹੈ। ਸੀ ਜੇ ਆਈ ਨੇ ਕਿਹਾ ਅੱਜਕੱਲ੍ਹ ਜ਼ਿਆਦਾਤਰ ਹਾਈ ਕੋਰਟ ਯੂ ਟਿਊਬ ’ਤੇ ਲਾਈਵ ਸੁਣਵਾਈ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਪਟਨਾ ਹਾਈ ਕੋਰਟ ਦੇ ਜਸਟਿਸ ਦਾ ਇੱਕ ਕਲਿੱਪ ਸੀ, ਜਿਸ ’ਚ ਉਹ ਆਈ ਏ ਐਸ ਅਫਸਰ ਤੋਂ ਇਹ ਪੁੱਛ ਰਹੇ ਸਨ ਕਿ ਉਨ੍ਹਾ ਸਹੀ ਕੱਪੜੇ ਕਿਉਂ ਨਹੀਂ ਪਾਏ? ਗੁਜਰਾਤ ਹਾਈ ਕੋਰਟ ਦੇ ਜਸਟਿਸ ਇੱਕ ਵਕੀਲ ਨੂੰ ਕਹਿ ਰਹੇ ਸਨ ਕਿ ਉਹ ਮਾਮਲੇ ਲਈ ਤਿਆਰ ਕਿਉਂ ਨਹੀਂ? ਯੂ ਟਿਊਬ ’ਚ ਬਹੁਤ ਸਾਰੀਆਂ ਮਜ਼ਾਕੀਆ ਚੀਜ਼ਾਂ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਸਾਨੂੰ ਰੋਕਣ ਦੀ ਜ਼ਰੂਰਤ ਹੈ, ਕਿਉਂਕਿ ਕੋਰਟ ’ਚ ਜੋ ਹੁੰਦਾ ਹੈ, ਉਹ ਬੇਹੱਦ ਗੰਭੀਰ ਮਾਮਲਾ ਹੈ। ਅਸੀਂ ਜੋ ਲਾਈਵ ਸਟ੍ਰੀਮਿੰਗ ਕਰ ਰਹੇ ਹਾਂ, ਉਸ ਦਾ ਇੱਕ ਦੂਜਾ ਪਹਿਲੂ ਵੀ ਹੈ। ਇੱਕ ਜਸਟਿਸ ਦੇ ਰੂਪ ’ਚ ਸਾਨੂੰ ਸਿੱਖਣ ਦੀ ਜ਼ਰੂਰਤ ਹੈ। ਕੋਰਟ ’ਚ ਜੋ ਵੀ ਬੋਲਦੇ ਹਾਂ, ਉੁਸ ਦਾ ਧਿਆਨ ਰੱਖਣਾ ਹੋਵੇਗਾ, ਕਿਉਂਕਿ ਉਹ ਜਨਤਾ ਦੇ ਦਾਇਰੇ ’ਚ ਆਉਂਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਮੈਂ ਹਾਲ ਹੀ ’ਚ ਇੱਕ ਐੱਲ ਜੀ ਪੀ ਟੀ ਕਿਊ ਹੈਂਡਬੁੱਕ ਲਾਂਚ ਕੀਤੀ ਹੈ। ਛੇਤੀ ਅਸੀਂ ਜੈਂਡਰ ਲਈ ਸਹੀ ਸ਼ਬਦਾਂ ਦੀ ਇੱਕ ਲੀਗਲ ਗਲੋਸਰੀ ਵੀ ਜਾਰੀ ਕਰਨ ਜਾ ਰਹੇ ਹਾਂ। ਜੇਕਰ ਤੁਸੀਂ 376 ਦਾ ਇੱਕ ਜਜਮੈਂਟ ਪੜ੍ਹੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕਈ ਇਸ ਤਰ੍ਹਾਂ ਦੇ ਸ਼ਬਦ ਹਨ, ਜੋ ਸਹੀ ਨਹੀਂ ਹਨ, ਪਰ ਉਨ੍ਹਾਂ ਦਾ ਇਸਤੇਮਾਲ ਹੁੰਦਾ ਹੈ। ਲੀਗਲ ਗਲੋਸਰੀ ਨਾਲ ਸਾਡੀ ਨਿਆਂ ਪਾਲਿਕਾ ਛੋਟੀ ਨਹੀਂ ਹੋਵੇਗੀ ਅਤੇ ਸਮੇਂ ਦੇ ਨਾਲ ਅਸੀਂ ਕਾਨੂੰਨੀ ਭਾਸ਼ਾ ਨੂੰ ਲੈ ਕੇ ਅੱਗੇ ਵਧਾਂਗੇ, ਕਿਉਂਕਿ ਭਾਸ਼ਾ ਨੂੰ ਵਿਸ਼ਾ ਅਤੇ ਚੀਜ਼ਾਂ ਤੋਂ ਜ਼ਿਆਦਾ ਮਹੱਤਵ ਦੇਣਾ ਹੈ।

Related Articles

LEAVE A REPLY

Please enter your comment!
Please enter your name here

Latest Articles