ਪਾਕਿਸਤਾਨੀ ਮੁਸਾਫਰ ਜਹਾਜ਼ ਭਟਕ ਕੇ 10 ਮਿੰਟ ਪੰਜਾਬ ’ਤੇ ਉਡਿਆ

0
259

ਲਾਹੌਰ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਜਹਾਜ਼ ਭਾਰੀ ਮੀਂਹ ਕਾਰਨ ਲਾਹੌਰ ਹਵਾਈ ਅੱਡੇ ’ਤੇ ਉਤਰਨ ਵਿਚ ਨਾਕਾਮ ਰਹਿਣ ਕਾਰਨ ਕਰੀਬ 10 ਮਿੰਟ ਭਾਰਤੀ ਆਕਾਸ਼ ’ਚ ਉਡਦਾ ਰਿਹਾ। ਚਾਰ ਮਈ ਨੂੰ ਮਸਕਟ ਤੋਂ ਆ ਰਹੇ ਜਹਾਜ਼ ਨੇ ਰਾਤੀਂ 8 ਵਜੇ ਹਵਾਈ ਅੱਡੇ ’ਤੇ ਉਤਰਨਾ ਸੀ, ਪਰ ਉਤਰ ਨਹੀਂ ਸਕਿਆ। ਏਅਰ ਟਰੈਫਿਕ ਕੰਟਰੋਲਰ ਦੇ ਨਿਰਦੇਸ਼ ’ਤੇ ਜਹਾਜ਼ ਨੇ ਗੇੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਭਾਰੀ ਮੀਂਹ ਕਾਰਨ ਰਾਹ ਭੁਲ ਗਿਆ। ਉਹ ਸਾਢੇ 13 ਹਜ਼ਾਰ ਫੁੱਟ ਦੀ ਉਚਾਈ ’ਤੇ 292 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਬਧਾਣਾ ਥਾਣੇ ਇਲਾਕੇ ਤੋਂ ਭਾਰਤੀ ਆਕਾਸ਼ ਵਿਚ ਦਾਖਲ ਹੋ ਗਿਆ। ਤਰਨ ਤਾਰਨ ਤੇ ਰਸੂਲਪੁਰ ਹੁੰਦਾ ਹੋਇਆ ਉਹ ਨੌਸ਼ਹਿਰਾ ਪਨੂੰਆਂ ਵੱਲੋਂ ਮੁੜਿਆ, ਪਰ ਫਿਰ ਝੰਗੀਆਂ ਨੂਰ ਮੁਹੰਮਦ ਪਿੰਡ ਵੱਲੋਂ ਭਾਰਤੀ ਖੇਤਰ ’ਚ ਚਲੇ ਗਿਆ। ਇਸ ਤੋਂ ਬਾਅਦ ਇਕ ਵਾਰ ਫਿਰ ਦੋਨਾ ਮਬੋਈ, ਛਾਂਟ, ਧੁੱਪਸੜੀ ਤੇ ਘਾਟੀ ਕਲੰਜਰ ਵੱਲੋਂ ਭਾਰਤ ’ਚ ਚਲੇ ਗਿਆ। ਜਹਾਜ਼ ਭਾਰਤੀ ਖੇਤਰ ’ਚ 10 ਮਿੰਟ 120 ਕਿਲੋਮੀਟਰ ਉਡਿਆ।

LEAVE A REPLY

Please enter your comment!
Please enter your name here