ਬਿ੍ਰਗੇਡੀਅਰ ਤੇ ਉਤਲੇ ਅਧਿਕਾਰੀਆਂ ਦੀ ਵਰਦੀ ਇੱਕੋ ਜਿਹੀ ਹੋਵੇਗੀ

0
232

ਨਵੀਂ ਦਿੱਲੀ : ਥਲ ਸੈਨਾ ਨੇ ਫੈਸਲਾ ਕੀਤਾ ਹੈ ਕਿ 1 ਅਗਸਤ ਤੋਂ ਬਿ੍ਰਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ਦੀ ਵਰਦੀ ਇੱਕੋ ਜਿਹੀ ਹੋਵੇਗੀ, ਭਾਵੇਂ ਉਨ੍ਹਾਂ ਦਾ ਮੂਲ ਕੇਡਰ ਅਤੇ ਨਿਯੁਕਤੀ ਕੁਝ ਵੀ ਹੋਵੇ। ਇਹ ਫੈਸਲਾ ਹਾਲ ਹੀ ਵਿਚ ਹੋਈ ਥਲ ਸੈਨਾ ਕਮਾਂਡਰਾਂ ਦੀ ਕਾਨਫਰੰਸ ਤੋਂ ਬਾਅਦ ਲਿਆ ਗਿਆ ਹੈ। ਕਰਨਲ ਅਤੇ ਇਸ ਤੋਂ ਹੇਠਲੇ ਰੈਂਕ ਦੇ ਅਧਿਕਾਰੀਆਂ ਦੀ ਵਰਦੀ ’ਚ ਕੋਈ ਬਦਲਾਅ ਨਹੀਂ ਹੋਵੇਗਾ।

LEAVE A REPLY

Please enter your comment!
Please enter your name here