ਲਗਦੈ ਗਹਿਲੋਤ ਦੀ ਨੇਤਾ ਸੋਨੀਆ ਨਹੀਂ, ਵਸੁੰਧਰਾ ਹੈ : ਪਾਇਲਟ

0
210

ਜੈਪੁਰ : ਰਾਜਸਥਾਨ ’ਚ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਧੌਲਪੁਰ ’ਚ ਮੁੱਖ ਮੰਤਰੀ ਦਾ ਭਾਸ਼ਣ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਉਨ੍ਹਾ ਦੀ ਨੇਤਾ ਸੋਨੀਆ ਗਾਂਧੀ ਨਹੀਂ, ਸਗੋਂ ਵਸੁੰਧਰਾ ਰਾਜੇ ਸਿੰਧੀਆ ਹਨ। ਉਨ੍ਹਾ ਕਿਹਾ ਕਿ ਭਿ੍ਰਸ਼ਟਾਚਾਰ ਦੇ ਵਿਰੋਧ ’ਚ 11 ਮਈ ਤੋਂ ਜਨ ਸੰਘਰਸ਼ ਪਦ ਯਾਤਰਾ ਕੱਢੀ ਜਾ ਰਹੀ ਹੈ, ਜੋ ਭਿ੍ਰਸ਼ਟਾਚਾਰ ਖਿਲਾਫ ਅਤੇ ਨੌਜਵਾਨਾਂ ਦੇ ਸਮਰਥਨ ’ਚ ਹੋਵੇਗੀ।
ਸਚਿਨ ਨੇ ਕਿਹਾ ਕਿ ਇਕ ਪਾਸੇ ਕਿਹਾ ਜਾ ਰਿਹਾ ਹੈ ਭਾਜਪਾ ਰਾਜ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ’ਚ ਹੈ, ਦੂਜੇ ਪਾਸੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਵਸੁੰਧਰਾ ਰਾਜੇ ਨੇ ਸਰਕਾਰ ਡਿੱਗਣ ਤੋਂ ਬਚਾਈ। ਇਸ ਲਈ ਗਹਿਲੋਤ ਸਪੱਸ਼ਟ ਕਰਨ ਕਿ ਉਹ ਕੀ ਕਹਿਣਾ ਚਾਹੁੰਦੇ ਹਨ।

LEAVE A REPLY

Please enter your comment!
Please enter your name here