ਕੋਟਾ : ਕਰਨਾਟਕ ਦੇ ਬੇਂਗਲੁਰੂ ਦੇ ਰਹਿਣ ਵਾਲੇ 22 ਸਾਲਾ ਨੀਟ ਵਿਦਿਆਰਥੀ ਮੁਹੰਮਦ ਨਾਸਿਰ ਦੀ ਸੋਮਵਾਰ ਦੇਰ ਰਾਤ ਇੱਥੋਂ ਦੇ ਵਿਗਿਆਨ ਨਗਰ ਖੇਤਰ ’ਚ ਬਹੁਮੰਜ਼ਿਲਾ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ। ਉਹ ਐਤਵਾਰ ਜੈਪੁਰ ’ਚ ਪ੍ਰੀਖਿਆ ਕੇਂਦਰ ’ਚ ਨੀਟ-ਯੂ ਜੀ 2023 ਲਈ ਹਾਜ਼ਰ ਹੋਇਆ ਸੀ ਅਤੇ ਅਗਲੇ ਦਿਨ ਕੋਟਾ ਵਾਪਸ ਆ ਗਿਆ।
ਉਹ ਇੱਕ ਸਾਲ ਤੋਂ ਕੋਟਾ ਦੇ ਕੋਚਿੰਗ ਇੰਸਟੀਚਿਊਟ ’ਚ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਵਿਗਿਆਨ ਨਗਰ ਥਾਣੇ ਦੇ ਸਰਕਲ ਇੰਸਪੈਕਟਰ ਦੇਵੇਸ਼ ਭਾਰਦਵਾਜ ਨੇ ਦੱਸਿਆ ਕਿ ਨਾਸਿਰ ਫਲੈਟ ’ਚ ਕੁਝ ਦੋਸਤਾਂ ਨਾਲ ਰਹਿੰਦਾ ਸੀ ਅਤੇ ਘਟਨਾ ਦੇ ਸਮੇਂ ਉਸ ਦੇ ਸਾਥੀ ਫਲੈਟ ’ਚ ਨਹੀਂ ਸਨ।




