ਕੌਮਾਂਤਰੀ ਭਲਵਾਨਾਂ ਦੇ ਹੱਕ ‘ਚ ਵਿਖਾਵਾ, ਬਿ੍ਜ ਭੂਸ਼ਣ ਨੂੰ ਗਿ੍ਫਤਾਰ ਕਰਨ ਦੀ ਮੰਗ

0
248

ਜਲੰਧਰ : ਮੁਲਕ ਦੀਆਂ ਕੌਮਾਂਤਰੀ ਪੱਧਰ ਦੀਆਂ ਮਹਿਲਾ ਭਲਵਾਨਾਂ ਦੇ ਹੱਕ ‘ਚ ਬੁੱਧਵਾਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਉਸ ਮੌਕੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਗਈ, ਜਦੋਂ ਇੱਕ ਬੰਨੇ ਜ਼ਿਮਨੀ ਚੋਣ ਕਾਰਨ ਵੋਟਾਂ ਪੈ ਰਹੀਆਂ ਸਨ ਤਾਂ ਦੂਜੇ ਪਾਸੇ ਗਦਰੀ ਦੇਸ਼ ਭਗਤ ਆਜ਼ਾਦੀ ਸੰਗਰਾਮੀਆਂ ਦੇ ਵਿਹੜੇ ‘ਚੋਂ ਗੂੰਜਦੇ ਬੋਲ ਸੁਣਾਈ ਦੇ ਰਹੇ ਸਨ ਕਿ ਭਾਜਪਾ ਸੰਸਦ ਮੈਂਬਰ ਅਤੇ ਕੁਸ਼ਤੀ ਸੰਸਥਾ ਦੇ ਪ੍ਰਧਾਨ ਬਿ੍ਜ ਭੂਸ਼ਣ ਸ਼ਰਨ ਨੂੰ ਗਿ੍ਫਤਾਰ ਕਰੋ | ਹੱਕ, ਸੱਚ ਇਨਸਾਫ ਲਈ ਜੂਝ ਰਹੀਆਂ ਕੌਮਾਂਤਰੀ ਤਗਮੇ ਜਿੱਤਣ ਵਾਲੀਆਂ ਸਾਡੀ ਧਰਤੀ ਦੀਆਂ ਮਾਣਮੱਤੀਆਂ ਖਿਡਾਰਨਾਂ ਨੂੰ ਇਨਸਾਫ ਦਿੱਤਾ ਜਾਏ | ਪੁਰਅਮਨ ਧਰਨਾ ਦੇ ਰਹੀਆਂ ਖਿਡਾਰਨਾਂ ਉਪਰ ਜ਼ੁਲਮ ਢਾਹੁਣਾ ਬੰਦ ਕੀਤਾ ਜਾਏ | ਧਰਨੇ ਦੁਆਲੇ ਪੁਲਸ ਅਤੇ ਅਰਧ ਸੈਨਿਕਾਂ ਬਲਾਂ ਦਾ ਘੱਤਿਆ ਘੇਰਾ ਖਤਮ ਕੀਤਾ ਜਾਏ | ਭਾਜਪਾ ਸੰਸਦ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਏ | ਇਸ ਮੌਕੇ ਸੁਰਿੰਦਰ ਕੁਮਾਰੀ ਕੋਛੜ, ਅਮੋਲਕ ਸਿੰਘ, ਡਾ. ਸੈਲੇਸ਼, ਭਗਵੰਤ ਰਸੂਲਪੁਰੀ, ਪਰਮਜੀਤ ਸਿੰਘ ਕਲਸੀ, ਪੁਸ਼ਕਰ ਰਾਜ, ਮੱਖਣ ਮਾਨ, ਨਸੀਬ ਚੰਦ ਬੱਬੀ, ਵਿਜੈ ਰਾਹੀ, ਕਿਰਨਦੀਪ ਕੌਰ, ਅਸ਼ੋਕ ਕਲਿਆਣ ਤੋਂ ਇਲਾਵਾ ਨੌਜਵਾਨਾਂ, ਵਿਦਿਆਰਥੀਆਂ ਨੇ ਰੋਸ ਵਿਖਾਵੇ ਵਿੱਚ ਭਾਗ ਲਿਆ | ਤਰਕਸ਼ੀਲ, ਜਮਹੂਰੀ, ਦੇਸ਼ ਭਗਤ, ਲੋਕ ਪੱਖੀ, ਸਾਹਿਤਕ, ਸੱਭਿਆਚਾਰਕ ਖੇਤਰਾਂ ਨਾਲ ਸੰਬੰਧਤ ਇਹਨਾਂ ਸ਼ਖਸੀਅਤਾਂ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜੁੜੇ ਲੋਕ ਜੇਕਰ ਪਹਿਲਵਾਨਾਂ ਦੀ ਆਬਰੂ ਨਾਲ ਖੇਡਣ ਵਾਲਿਆਂ ਖਿਲਾਫ ਵਿਸ਼ਾਲ ਜਨਤਕ ਆਵਾਜ ਬੁਲੰਦ ਨਹੀਂ ਕਰਦੇ ਤਾਂ ਭਵਿੱਖ ਵਿਚ ਇਸ ਦੀ ਭਾਰੀ ਕੀਮਤ ਤਾਰਨੀ ਪਵੇਗੀ |

LEAVE A REPLY

Please enter your comment!
Please enter your name here