ਜ਼ਖਮ ‘ਤੇ ਪੱਟੀ ਕਰ ਰਹੀ ਡਾਕਟਰ ਦੀ ਮਰੀਜ਼ ਵੱਲੋਂ ਹੱਤਿਆ

0
260

ਕੋਲਮ (ਕੇਰਲ) : ਕੇਰਲਾ ਦੇ ਕੋਟਾਰਕਾਰਾ ਦੇ ਹਸਪਤਾਲ ‘ਚ ਇਲਾਜ ਲਈ ਲਿਆਂਦੇ ਵਿਅਕਤੀ ਨੇ 22 ਸਾਲਾ ਮਹਿਲਾ ਡਾਕਟਰ ਵੰਦਨਾ ਦਾਸ ‘ਤੇ ਸਰਜੀਕਲ ਬਲੇਡ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ | ਪੁਲਸ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਨੂੰ ਹਸਪਤਾਲ ਲਿਆਈ ਸੀ, ਜਦੋਂ ਡਾਕਟਰ ਉਸ ਦੇ ਪੈਰ ਦੇ ਜ਼ਖਮ ‘ਤੇ ਪੱਟੀ ਕਰ ਰਹੀ ਸੀ ਤਾਂ ਉਹ ਅਚਾਨਕ ਗੁੱਸੇ ‘ਚ ਆ ਗਿਆ ਅਤੇ ਉਸ ਨੇ ਸਰਜਰੀ ‘ਚ ਵਰਤੀ ਜਾਂਦੀ ਕੈਂਚੀ ਅਤੇ ਬਲੇਡ ਨਾਲ ਉੱਥੇ ਖੜ੍ਹੇ ਹੋਰ ਵਿਅਕਤੀਆਂ ਤੇ ਡਾਕਟਰ ‘ਤੇ ਹਮਲਾ ਕਰ ਦਿੱਤਾ | ਬਾਅਦ ‘ਚ ਡਾਕਟਰ ਨੂੰ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ | ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਨੇ ਦੱਸਿਆ ਕਿ ਇਹ ਮੰਦਭਾਗੀ ਅਤੇ ਦੁਖਦਾਈ ਘਟਨਾ ਹੈ ਅਤੇ ਕੇਰਲਾ ‘ਚ ਡਾਕਟਰ ਇਸ ਦਾ ਵਿਰੋਧ ਕਰਨਗੇ | ਡਾਕਟਰ ਅਜੀਜੀਆ ਮੈਡੀਕਲ ਕਾਲਜ ਹਸਪਤਾਲ ‘ਚ ਹਾਊਸ ਸਰਜਨ ਸੀ ਅਤੇ ਆਪਣੀ ਸਿਖਲਾਈ ਲਈ ਹਸਪਤਾਲ ‘ਚ ਤਾਇਨਾਤ ਸੀ |
ਇਸੇ ਦੌਰਾਨ ਕੇਰਲਾ ਹਾਈ ਕੋਰਟ ਨੇ ਮਹਿਲਾ ਡਾਕਟਰ ਦੀ ਹੱਤਿਆ ਦੇ ਮਾਮਲੇ ‘ਚ ਰਾਜ ਸਰਕਾਰ ਅਤੇ ਪੁਲਸ ਨੂੰ ਝਾੜ ਪਾਈ ਅਤੇ ਇਸ ਨੂੰ ਪੂਰੀ ਸੁਰੱਖਿਆ ਪ੍ਰਣਾਲੀ ਦੀ ਅਸਫਲਤਾ ਕਰਾਰ ਦਿੱਤਾ |

LEAVE A REPLY

Please enter your comment!
Please enter your name here