ਜੰਮੂ : ਸੁਰੱਖਿਆ ਬਲਾਂ ਨੇ ਬੁੱਧਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁਣਛ ਕਸਬੇ ‘ਚ ਮਸ਼ਕੂਕ ਵਿਅਕਤੀਆਂ ਬਾਰੇ ਸੂਹ ਮਿਲਣ ਦੇ ਬਾਅਦ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ |
ਕੁਝ ਸਥਾਨਕ ਲੋਕਾਂ ਨੇ ਪੁਣਛ ‘ਚ ਹਥਿਆਰਬੰਦ ਵਿਅਕਤੀਆਂ ਦੀਆਂ ਹਰਕਤਾਂ ਦੇਖੀਆਂ ਸਨ | ਸ਼ਹਿਰ ਦੇ ਦੋ ਸਕੂਲ ਵੀ ਬੰਦ ਕਰ ਦਿੱਤੇ ਗਏ ਸਨ | ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨ ਪੁਣਛ ਦੇ ਖਾਖਾ ਨਵਾਂ, ਪੁਰਾਣਾ ਪੁਣਛ ਅਤੇ ਜਰਨੈਲੀ ਮੁਹੱਲੇ ‘ਚ ਤਲਾਸੀ ਮੁਹਿੰਮ ਚਲਾਈ ਹੈ |


