25.8 C
Jalandhar
Monday, September 16, 2024
spot_img

ਜਲੰਧਰ ‘ਚ 54.03 ਫੀਸਦੀ ਪੋਲਿੰਗ, ਨਤੀਜੇ 13 ਨੂੰ

ਸ਼ਾਹਕੋਟ/ਜਲੰਧਰ (ਗਿਆਨ ਸੈਦਪੁਰੀ/ਸੁਰਿੰਦਰ ਕੁਮਾਰ)-ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਬੁੱਧਵਾਰ 54.03 ਫੀਸਦੀ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ | ਮੁੱਖ ਮੁਕਾਬਲਾ ‘ਆਪ’ ਦੇ ਸੁਸ਼ੀਲ ਰਿੰਕੂ, ਕਾਂਗਰਸ ਦੀ ਕਰਮਜੀਤ ਕੌਰ, ਅਕਾਲੀ-ਬਸਪਾ ਦੇ ਡਾ. ਸੁਖਵਿੰਦਰ ਸੁੱਖੀ ਤੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਹੈ | ਨਤੀਜਾ 13 ਮਈ ਨੂੰ ਆਏਗਾ |
ਸ਼ਾਹਕੋਟ ਹਲਕੇ ਦੇ ਪਿੰਡ ਰੂਪੇਵਾਲ ਵਿਖੇ ਚੱਲ ਰਹੇ ਚੋਣ ਅਮਲ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦ ਪਿੰਡ ਵਿਚ ਘੁੰਮ ਰਹੇ ਹਲਕਾ ਬਾਬਾ ਬਕਾਲਾ ਦੇ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਨੂੰ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਘੇਰ ਲਿਆ ਤੇ ਪੁਲਸ ਦੇ ਹਵਾਲੇ ਕਰ ਦਿੱਤਾ | ਪੁਲਸ ਵੱਲੋਂ ਥਾਣੇ ‘ਚ ਕੁਝ ਸਮਾਂ ਰੱਖਣ ਤੋਂ ਬਾਅਦ ਵਿਧਾਇਕ ਟੌਂਗ ਨੂੰ ਛੱਡ ਦਿੱਤਾ ਗਿਆ | ਚੋਣ ਕਮਿਸਨ ਦੀਆਂ ਹਦਾਇਤਾਂ ‘ਤੇ ਸ਼ਾਮ ਸਮੇਂ ਪੁਲਸ ਵਲੋਂ ਸ਼ਾਹਕੋਟ ਥਾਣੇ ‘ਚ ਵਿਧਾਇਕ ਟੌਂਗ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਆ | ਜਾਣਕਾਰੀ ਅਨੁਸਾਰ ਵੋਟਿੰਗ ਦੇ ਸ਼ੁਰੂਆਤੀ ਸਮੇਂ ‘ਚ ਹੀ ਪਿੰਡ ਰੂਪੇਵਾਲ ਦੇ ਕਾਂਗਰਸੀ ਆਗੂਆਂ ਨੇ ਪਿੰਡ ‘ਚ ਹਲਕਾ ਬਾਬਾ ਬਕਾਲਾ ਦੇ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਘੁੰਮਣ ਸੰਬੰਧੀ ਜਾਣਕਾਰੀ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਦਿੱਤੀ | ਜਾਣਕਾਰੀ ਮਿਲਣ ‘ਤੇ ਵਿਧਾਇਕ ਸ਼ੇਰੋਵਾਲੀਆ ਮੌਕੇ ‘ਤੇ ਪੱੁਜੇ ਤੇ ਉਨ੍ਹਾ ‘ਆਪ’ ਟੌਂਗ ਦੀ ਗੱਡੀ ਨੂੰ ਘੇਰ ਲਿਆ | ਇਸ ਦੌਰਾਨ ਜਦ ‘ਆਪ’ ਵਿਧਾਇਕ ਟੌਂਗ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾ ਦੀ ਫਾਰਚੂਨਰ ਦੀ ਸ਼ੇਰੋਵਾਲੀਆ ਦੀ ਪਾਇਲਟ ਗੱਡੀ ਨਾਲ ਮਾਮੂਲੀ ਟੱਕਰ ਵੀ ਹੋਈ | ਮੌਕੇ ‘ਤੇ ਐੱਸ ਪੀ ਗੁਰਪ੍ਰੀਤ ਸਿੰਘ ਗਿੱਲ ਤੇ ਐੱਸ ਐੱਚ ਓ ਸ਼ਾਹਕੋਟ ਇੰਸ: ਬਲਜੀਤ ਸਿੰਘ ਹੁੰਦਲ ਵੀ ਪੁੱਜੇ ਗਏ, ਜਿਨ੍ਹਾਂ ਵੱਲੋਂ ‘ਆਪ’ ਵਿਧਾਇਕ ਨੂੰ ਥਾਣੇ ਲਿਜਾ ਕੇ ਕਾਰਵਾਈ ਕਰਨ ਦਾ ਸ਼ੇਰੋਵਾਲੀਆ ਨੂੰ ਭਰੋਸਾ ਦਿੱਤਾ ਗਿਆ, ਪਰ ਉਹ ਮੌਕੇ ‘ਤੇ ਹੀ ਕਾਰਵਾਈ ਦੀ ਮੰਗ ਨੂੰ ਲੈ ਕੇ ਅੜੇ ਰਹੇ | ਮਾਮਲਾ ਥੋੜ੍ਹਾ ਠੰਡਾ ਹੋਣ ‘ਤੇ ਸ਼ੇਰੋਵਾਲੀਆ ਵੱਲੋਂ ਪੁਲਸ ਨੂੰ ‘ਆਪ’ ਵਿਧਾਇਕ ਨੂੰ ਥਾਣੇ ਲਿਜਾਣ ਦਿੱਤਾ ਗਿਆ | ਐੱਸ ਐੱਚ ਓ ਇੰਸ: ਬਲਜੀਤ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ‘ਆਪ’ ਵਿਧਾਇਕ ਟੌਂਗ ਤੇ ਉਸ ਦੇ ਸਾਥੀਆਂ ਨੂੰ ਪਿੰਡ ਰੂਪੇਵਾਲ ਤੋਂ ਸ਼ਾਹਕੋਟ ਥਾਣੇ ਲੈ ਆਈ | ਸ਼ੇਰੋਵਾਲੀਆ ਵੱਲੋਂ ਇਸ ਮਾਮਲੇ ਸੰਬੰਧੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ | ਸੂਤਰਾਂ ਮੁਤਾਬਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਪੁਲਸ ਵਲੋਂ ਟੌਂਗ ਖਿਲਾਫ ਸ਼ਾਹਕੋਟ ਥਾਣੇ ‘ਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles