25 C
Jalandhar
Sunday, September 8, 2024
spot_img

ਐਗਜ਼ਿਟ ਪੋਲ ‘ਚ ਲੰਗੜੀ ਸਰਕਾਰ

ਬੰਗਲੌਰ : ਕਰਨਾਟਕ ਦੀਆਂ 224 ਸੀਟਾਂ ‘ਤੇ ਵੋਟਿੰਗ ਖ਼ਤਮ ਹੋ ਗਈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ 13 ਮਈ ਨੂੰ ਆਉਣ ਵਾਲੇ ਨਤੀਜਿਆਂ ‘ਤੇ ਟਿੱਕ ਗਈਆ | ਹਾਲਾਂਕਿ ਉਸ ਤੋਂ ਪਹਿਲਾ ਵੱਖ ਐਗਜ਼ਿਟ ਪੋਲ ਨੇ ਕਰਨਾਟਕ ‘ਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ, ਇਸ ਦਾ ਅਨੁਮਾਨ ਲਾਉਣਾ ਸ਼ੁਰੂ ਕਰ ਦਿੱਤਾ ਹੈ | ‘ਟਾਇਮ ਨਾਓ’, ‘ਨਵਭਾਰਤ’ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਅਨੁਸਾਰ ਕਰਨਾਟਕ ‘ਚ ਕਾਂਗਰਸ ਦੀ ਸੱਤਾ ਵਾਪਸੀ ਹੋ ਸਕਦੀ ਹੈ | ਕਾਂਰਗਸ ਨੂੰ 106 ਤੋਂ 120 ਸੀਟਾਂ ਮਿਲਣ ਦਾ ਅਨੁਮਾਨ ਹੈ | ਕਰਨਾਟਕ ‘ਚ ਬਹੁਮਤ ਦਾ ਅੰਕੜਾ 113 ਦਾ ਹੈ | ਵੋਟ ਫੀਸਦੀ ਦੇ ਮਾਮਲੇ ‘ਚ ਵੀ ਕਾਂਗਰਸ ਦੇ ਭਾਜਪਾ ਤੋਂ ਅੱਗੇ ਨਿਕਲਣ ਦਾ ਅਨੁਮਾਨ ਹੈ |
ਪੰਜ ਸਰਵੇ ‘ਚ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਰਿਹਾ | ਚਾਰ ‘ਚੋਂ ਤਿੰਨ ਐਜ਼ਜਿਟ ਪੋਲ ‘ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਰਹੀ ਹੈ, ਉਥੇ ਹੀ ਇੱਕ ਐਗਜ਼ਿਟ ਪੋਲ ‘ਚ ਭਾਜਪਾ ਜਿੱਤਣ ਦਾ ਅਨੁਮਾਨ ਲਾਇਆ ਗਿਆ ਹੈ | ਚਾਰੇ ਸਰਵੇ ਜੇ ਡੀ ਐੱਸ ਨੂੰ 24 ਸੀਟਾਂ ਦੇ ਨਾਲੀ ਕਿੰਗਮੇਕਰ ਦੱਸ ਰਹੇ ਹਨ | ਮਤਲਬ 2018 ਦੀ ਤਰ੍ਹਾਂ ਇਸ ਵਾਰ ਫਿਰ ਜੇ ਡੀ ਐੱਸ ਦੇ ਬਿਨਾਂ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਨਹੀਂ ਬਣੇਗੀ | ਇਹ ਸਿਰਫ਼ ਹਾਲੇ ਤੱਕ ਦਾ ਅਨੁਮਾਨ ਹੈ, ਪਰ ਨਤੀਜੇ 13 ਮਈ ਨੂੰ ਆਉਣਗੇ | ਇੰਡੀਆ ਟੀ ਵੀ-ਸੀ ਐੱਨ ਐੱਕਸ ਦੇ ਪੋਲ ਮੁਤਾਬਕ ਕਾਂਗਰਸ 105 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣ ਸਕਦੀ ਹੈੈ | ਭਾਜਪਾ 85 ਅਤੇ ਜੇ ਡੀ ਐੱਸ 32 ਸੀਟਾਂ ਜਿੱਤ ਸਕਦੀ ਹੈ | ਮਤਲਬ ਬਹੁਮਤ ਕਿਸੇ ਨੂੰ ਨਹੀਂ ਮਿਲ ਰਿਹਾ |
ਜੀ ਨਿਊਜ਼ ਮੈਟਿ੍ਜ ਦੇ ਸਰਵੇ ‘ਚ ਭਾਜਪਾ ਨੂੰ 103 ਤੋਂ 118, ਕਾਂਗਰਸ ਨੂੰ 82 ਤੋਂ 97 ਅਤੇ ਜੇ ਡੀ ਐੱਸ ਨੂੰ 28 ਤੋਂ 33 ਸੀਟਾਂ ਮਿਲਣ ਦਾ ਅਨੁਮਾਨ | ‘ਟਾਇਮਜ਼ ਨਾਓ’ ਦੇ ਪੋਲ ‘ਚ ਭਾਜਪਾ ਨੂੰ 78 ਤੋਂ 92, ਕਾਂਗਰਸ ਨੂੰ 106 ਤੋਂ 120 ਅਤੇ ਜੇ ਡੀ ਐੱਸ ਨੂੰ 20 ਤੋਂ 26 ਸੀਟਾਂ ਮਿਲਣ ਦਾ ਅਨੁਮਾਨ | ਏ ਬੀ ਪੀ ਨਿਊਜ਼-ਸੀ ਵੋਟਰ ਦੇ ਕਾਂਗਰਸ ਨੂੰ 110 ਤੋਂ 122, ਭਾਜਪਾ ਨੂੰ 73 ਤੋਂ 85 ਅਤੇ ਜੇ ਡੀ ਐੱਸ ਨੂੰ 21 ਤੋਂ 29 ਸੀਟਾਂ ਮਿਲਣ ਦਾ ਅਨੁਮਾਨ ਹੈ | ਇਸ ਸਰਵੇ ‘ਚ ਕਾਂਗਰਸ ਦੀ ਸਰਕਾਰ |

Related Articles

LEAVE A REPLY

Please enter your comment!
Please enter your name here

Latest Articles