31.1 C
Jalandhar
Saturday, July 27, 2024
spot_img

ਪਾਕਿਸਤਾਨ ਖਾਨਾਜੰਗੀ ਵੱਲ, ਲਹਿੰਦੇ ਪੰਜਾਬ ‘ਚ ਫੌਜ ਤਾਇਨਾਤ

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ ਟੀ ਆਈ) ਦੇ ਚੇਅਰਮੈਨ ਇਮਰਾਨ ਖਾਨ ਦੀ ਅਣਕਿਆਸੀ ਨਜ਼ਰਬੰਦੀ ਤੋਂ ਬਾਅਦ ਪਾਰਟੀ ਹਮਾਇਤੀਆਂ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਟਕਰਾਅ ਦੇ ਮੱਦੇਨਜ਼ਰ ਲਹਿੰਦੇ ਪੰਜਾਬ ‘ਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ | ਖੈਬਰ ਪਖਤੂਨਖਵਾ ਸੂਬੇ ਨੇ ਵੀ ਫੌਜ ਮੰਗ ਲਈ ਸੀ | ਪੰਜਾਬ ਵਿਚ ਕਰੀਬ ਇਕ ਹਜ਼ਾਰ ਲੋਕਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਸੀ | ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਹਨ ਤੇ ਇਮਤਿਹਾਨ ਅੱਗੇ ਪਾ ਦਿੱਤੇ ਗਏ ਹਨ | ਇਮਰਾਨ ਹਮਾਇਤੀ ਇਸਲਾਮਾਬਾਦ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਸਨ, ਜਿੱਥੇ ਉਨ੍ਹਾ ਨੂੰ ਰੱਖਿਆ ਹੋਇਆ ਹੈ | ਇਸ ਕਾਰਨ ਇਮਰਾਨ ਹਮਾਇਤੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਵਧਣ ਦਾ ਖਦਸ਼ਾ ਹੈ | ਇਸੇ ਦੌਰਾਨ ਇਮਰਾਨ ਹਮਾਇਤੀਆਂ ਨੇ ਦੇਸ਼ਵਿਆਪੀ ਬੰਦ ਦਾ ਸੱਦਾ ਦਿੱਤਾ ਹੈ |
ਦੇਸ਼ ‘ਚ ਇੰਟਰਨੈੱਟ ਸੇਵਾ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੀ ਗਈ ਹੈ | ਇਸ ਦੌਰਾਨ ਪੀ ਟੀ ਆਈ ਦੇ ਵਾਈਸ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਸਲਾਮਾਬਾਦ ਦੇ ਰੈੱਡ ਜ਼ੋਨ ਤੋਂ ਗਿ੍ਫਤਾਰ ਕਰ ਲਿਆ ਗਿਆ | ਕੁਰੈਸ਼ੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਪੁੱਛਣ ‘ਤੇ ਸਰਕਾਰ ਨੇ ਚੋਣਾਂ ਕਰਾਉਣ ਲਈ ਸੁਰੱਖਿਆ ਬਲ ਮੁਹੱਈਆ ਕਰਾਉਣ ਤੋਂ ਇਸ ਕਰਕੇ ਨਾਂਹ ਕਰ ਦਿੱਤੀ ਸੀ ਕਿ ਦੇਸ਼ ਦੀ ਅੰਦਰੂਨੀ ਹਾਲਤ ਠੀਕ ਨਹੀਂ, ਪਰ ਹੁਣ ਪੰਜਾਬ ਵਿਚ ਫੌਜ ਲਾ ਦਿੱਤੀ ਹੈ | ਪੇਸ਼ਾਵਰ ‘ਚ ਝੜਪਾਂ ਤੋਂ ਬਾਅਦ ਹਸਪਤਾਲ ਵਿਚ ਤਿੰਨ ਲਾਸ਼ਾਂ ਤੇ 20 ਤੋਂ ਵੱਧ ਜ਼ਖਮੀ ਲਿਆਂਦੇ ਗਏ ਸਨ | ਪੇਸ਼ਾਵਰ ਵਿਚ ਰੇਡੀਓ ਪਾਕਿਸਤਾਨ ਦੀ ਬਿਲਡਿੰਗ ਦੇ ਅੰਦਰ ਸਥਿਤ ਕੌਮਾਂਤਰੀ ਖਬਰ ਏਜੰਸੀ ਐਸੋਸੀਏਟਡ ਪ੍ਰੈੱਸ (ਏ ਪੀ) ਦੇ ਦਫਤਰ ਨੂੰ ਅੱਗ ਲਾ ਦਿੱਤੀ ਗਈ | ਇਸੇ ਦੌਰਾਨ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਵੀ ਫੌਜ ਮੰਗ ਲਈ ਹੈ | ਇਸਲਾਮਾਬਾਦ ਪ੍ਰਸ਼ਾਸਨ ਨੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਫੌਜ ਦੀ ਮੰਗ ਕੀਤੀ ਹੈ | ਪੁਲਸ ਨੇ ਕਿਹਾ ਕਿ ਪੀ ਟੀ ਆਈ ਹਮਾਇਤੀ ਪੈਟਰੋਲ ਬੰਬ ਚਲਾ ਰਹੇ ਹਨ | ਟਰੱਕ ‘ਤੇ ਆਏ ਲੋਕਾਂ ਨੇ ਲਾਹੌਰ ਦੇ ਸ਼ਾਦਮਾਨ ਇਲਾਕੇ ਦੇ ਪੁਲਸ ਥਾਣੇ ‘ਤੇ ਹਮਲਾ ਕਰ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles