ਜ਼ਿੰਦਗੀ ਖੇਤ ਮਜ਼ਦੂਰਾਂ ਦੇ ਲੇਖੇ ਲਾਉਣ ਵਾਲੇ ਮੰਗਤ ਸਿੰਘ ਬੁੱਟਰ ਨਹੀਂ ਰਹੇ

0
233

ਮੋਗਾ : ਮਿਹਨਤਕਸ਼ ਲੋਕਾਂ ਦੀ ਲਾਮਬੰਦੀ ਲਈ ਹਰ ਪਲ ਤਤਪਰ ਰਹਿਣ ਵਾਲੇ ਸਾਰੀ ਉਮਰ ‘ਪੰਜਾਬ ਖੇਤ ਮਜ਼ਦੂਰ ਸਭਾ’ ਦੇ ਝੰਡੇ ਦੀ ਅਗਵਾਈ ਵਿੱਚ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਲੜਦੇ ਰਹਿਣ ਵਾਲੇ ਸਮਰਪਿਤ ਕਮਿਊਨਿਸਟ ਕਾਮਰੇਡ ਮੰਗਤ ਸਿੰਘ ਬੁੱਟਰ ਨਹੀਂ ਰਹੇ। ਖੇਤ ਮਜ਼ਦੂਰਾਂ ਨੂੰ ਚੇਤਨ ਅਤੇ ਜਥੇਬੰਦ ਕਰਨ ਲਈ ਮਾਸਟਰ ਹਰੀ ਸਿੰਘ ਧੂਤ ਤੇ ਰੁਲਦੂ ਖਾਨ ਵਰਗੇ ਆਗੂਆਂ ਦੀ ਪਹਿਲਕਦਮੀ ਨਾਲ 1954 ਵਿੱਚ ਸਥਾਪਤ ਕੀਤੀ ਖੇਤ ਮਜ਼ਦੂਰ ਸਭਾ ਦੇ ਕਾਮਰੇਡ ਮੰਗਤ ਸਿੰਘ ਵੀ ਇੱਕ ਸਮਰਪਿਤ ਕਾਰਕੁਨ ਸਨ। ਕਾਮਰੇਡ ਸਰਵਨ ਸਿੰਘ ਚੜਿੱਕ ਹੁਰਾਂ ਦੀ ਪ੍ਰੇਰਨਾ ਨਾਲ ਭਰ ਜੁਆਨੀ ਵਿੱਚ ਤੁਰੇ ਕਾਮਰੇਡ ਮੰਗਤ ਸਿੰਘ ਬੁੱਟਰ ਗੁਰਦਿਆਂ ਅਤੇ ਲਿਵਰ ਦੀ ਬਿਮਾਰੀ ਨਾਲ ਲੜਦੇ ਹੋਏ ਵੀਰਵਾਰ ਆਪਣੇ ਪਰਵਾਰ ਅਤੇ ਕਮਿਊਨਿਸਟ ਸਾਥੀਆਂ ਨੂੰ ਵਿਛੋੜਾ ਦੇ ਗਏ।
ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸ਼ੇਰ ਸਿੰਘ ਸਰਪੰਚ ਦੀ ਅਗਵਾਈ ਹੇਠ ਉਨ੍ਹਾ ਦੀ ਮਿ੍ਰਤਕ ਦੇਹ ਉਪਰ ਲਾਲ ਝੰਡੇ ਪਾ ਕੇ ਕਾਫਲੇ ਤੋਂ ਵਿਛੜੇ ਸਾਥੀ ਨੂੰ ਸਨਮਾਨ ਭੇਟ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਕੰਟਰੋਲ ਕਮਿਸ਼ਨ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਮੀਤ ਸਕੱਤਰ ਗੁਰਦਿੱਤ ਸਿੰਘ ਦੀਨਾ, ਬਲਾਕ ਸਕੱਤਰ ਸਬਰਾਜ ਸਿੰਘ ਢੁੱਡੀਕੇ, ਇਕਬਾਲ ਸਿੰਘ ਤਖਾਣਵੱਧ, ਹਰਬੰਸ ਸਿੰਘ ਢਿੱਲੋਂ, ਡਾ. ਇੰਦਰਬੀਰ ਸਿੰਘ ਗਿੱਲ, ਜਗਸੀਰ ਸਿੰਘ ਖੋਸਾ, ਪੋਹਲਾ ਸਿੰਘ ਬਰਾੜ, ਚਮਕੌਰ ਸਿੰਘ ਧੂੜਕੋਟ, ਸੀਤਾ ਤਖਾਣਵੱਧ, ਜਗਤਾਰ ਸਿੰਘ ਸਰਪੰਚ ਬੁੱਟਰ, ਦਰਸ਼ਨ ਸਿੰਘ ਸਰਪੰਚ ਭੁੱਲਰ ਪੱਤੀ, ਅਕਾਸ਼ਦੀਪ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਗਜੀਤ ਸਿੰਘ ਮੈਂਬਰ ਪੰਚਾਇਤ, ਆਪ ਆਗੂ ਪਰਮਜੀਤ ਸਿੰਘ ਪੰਮਾ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਤੇ ਆਮ ਲੋਕ ਹਾਜ਼ਰ ਸਨ। ਉਨ੍ਹਾ ਦੇ ਬੇਟੇ ਬੋਹੜ ਸਿੰਘ ਬੁੱਟਰ ਅਤੇ ਬੂਟਾ ਸਿੰਘ ਨੇ ਮਿ੍ਰਤਕ ਦੇਹ ਨੂੰ ਅਗਨੀ ਭੇਟ ਕੀਤਾ।

LEAVE A REPLY

Please enter your comment!
Please enter your name here