ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਭਲਵਾਨਾਂ ਦੇ ਸੰਘਰਸ਼ ਦਾ ਸਮਰਥਨ

0
212

ਲੁਧਿਆਣਾ (ਐੱਮ ਐੱਸ ਭਾਟੀਆ, ਰੈਕਟਰ ਕਥੂਰੀਆ)
ਭਲਵਾਨਾਂ ਦੇ ਧਰਨੇ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਕੇਂਦਰੀ ਟਰੇਡ ਯੂਨੀਅਨਾਂ ਦੇ ਮੰਚ ਵੱਲੋਂ ਦਿੱਲੀ ਵਿਖੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਦਸ ਕੇਂਦਰੀ ਟਰੇਡ ਯੂਨੀਅਨਾਂ (ਇੰਟਕ, ਏ ਆਈ ਟੀ ਯੂ ਸੀ, ਐੱਚ ਐੱਮ ਐੱਸ, ਸੀਟੂ, ਏ ਆਈ ਯੂ ਟੀ ਯੂ ਸੀ, ਸੇੇਵਾ, ਏ ਆਈ ਸੀ ਸੀ ਟੀ ਯੂ , ਐੱਲ ਪੀ ਐੱਫ, ਯੂ ਟੀ ਯੂ ਸੀ) ਦੇ ਪਲੇਟਫਾਰਮ ਦੇ ਆਗੂਆਂ ਮਹਿਲਾ ਭਲਵਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਪੁਰਸ਼ ਭਲਵਾਨਾਂ ਦੇ ਸਮਰਥਨ ਨਾਲ ਲਗਾਤਾਰ ਸ਼ਾਂਤਮਈ ਧਰਨੇ ਵਾਲੀ ਜਗ੍ਹਾ ਦਾ ਦੌਰਾ ਕਰਕੇ ਰੈਸਲਰ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨਗੀ ਤੋਂ ਬਿ੍ਰਜ ਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਦੀਆਂ ਦੋ ਐੱਫ ਆਈ ਆਰ, ਜਿਨ੍ਹਾਂ ਵਿੱਚੋਂ ਇੱਕ ਪੋਕਸੋ ਐਕਟ ਅਧੀਨ ਹੈ, ਦੇ ਤਹਿਤ ਉਸ ਦੀ ਗਿ੍ਰਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣਾ ਸਮਰਥਨ ਪੱਤਰ ਦਿੱਤਾ ਅਤੇ ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਲਈ ਲਗਾਤਾਰ ਸਮਰਥਨ ਦੇਣ ਦਾ ਭਰੋਸਾ ਦਿੱਤਾ, ਕਿਉਂਕਿ ਕਾਨੂੰਨ ਦਾ ਰਾਜ ਕਾਇਮ ਰੱਖਣ ਅਤੇ ਔਰਤਾਂ ਦੇ ਮਾਣ-ਸਨਮਾਨ ਲਈ ਇਹ ਸੰਘਰਸ਼ ਸਮੁੱਚੇ ਸਮਾਜ ਲਈ ਹੈ।
ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਅਮਰਜੀਤ ਕੌਰ ਜਨਰਲ ਸਕੱਤਰ ਏਟਕ, ਅਸ਼ੋਕ ਸਿੰਘ ਮੀਤ ਪ੍ਰਧਾਨ ਇੰਟਕ, ਸਿੰਧੂ ਸਕੱਤਰ ਸੀਟੂ, ਸੰਤੋਸ਼ ਰਾਏ ਸਕੱਤਰ ਏ ਆਈ ਸੀ ਟੀ ਯੂ., ਚੌਰਸੀਆ ਸਕੱਤਰ ਦਿੱਲੀ ਏ ਆਈ ਯੂ ਟੀ ਯੂ ਸੀ, ਲਤਾ ਬੇਨ ਸਕੱਤਰ ਦਿੱਲੀ ਸੇਵਾ, ਧਰਮਿੰਦਰ ਸਕੱਤਰ ਯੂ ਟੀ ਯੂ ਸੀ, ਕੁਲਦੀਪ ਦਿੱਲੀ ਇੰਟਕ ਸਮੇਤ ਹੋਰ ਸ਼ਾਮਲ ਸਨ। ਬੁਲਾਰਿਆਂ ਨੇ ਹੁਕਮਰਾਨਾਂ ਦੇ ਦੋਹਰੇ ਮਾਪਦੰਡਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੋਕਸੋ ਐਕਟ ਦੇ ਬਾਵਜੂਦ ਦੋਸ਼ੀ ਦੀ ਗਿ੍ਰਫਤਾਰੀ ਦਾ ਕੋਈ ਆਸਾਰ ਨਜ਼ਰ ਨਹੀਂ ਆ ਰਿਹਾ। ਉਹ ਰੈਸਲਰ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬਣੇ ਹੋਏ ਹਨ ਅਤੇ ਕਹਿੰਦੇ ਹਨ ਕਿ ਉਹ ਉਦੋਂ ਤੱਕ ਅਸਤੀਫਾ ਨਹੀਂ ਦੇਣਗੇ, ਜਦੋਂ ਤੱਕ ਪ੍ਰਧਾਨ ਮੰਤਰੀ ਉਨ੍ਹਾ ਨੂੰ ਨਹੀਂ ਕਹਿੰਦੇ। ਇੱਕ ਤਰ੍ਹਾਂ ਨਾਲ ਉਹ ਇਹ ਸੰਕੇਤ ਦੇ ਰਹੇ ਹਨ ਕਿ ਉਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹਨ।
ਅਮਰਜੀਤ ਕੌਰ ਨੇ ਦੱਸਿਆ ਕਿ ਮੰਚ ਦੀਆਂ ਸਾਰੀਆਂ ਯੂਨੀਅਨਾਂ ਆਪੋ-ਆਪਣੇ ਤਰੀਕੇ ਨਾਲ ਪਹਿਲਕਦਮੀ ਕਰ ਰਹੀਆਂ ਹਨ। ਏ ਆਈ ਟੀ ਯੂ ਸੀ ਨੂੰ ਖੁਸ਼ੀ ਹੈ ਕਿ ਇਨਸਾਫ ਲਈ ਭਲਵਾਨਾਂ ਦੇ ਅੰਦੋਲਨ ਨੂੰ ਇਕਮੁੱਠਤਾ ਦੇਣ ਲਈ ਇਸ ਦਿਨ ਨੂੰ ਮਨਾਉਣ ਲਈ 1945 ਵਿੱਚ ਫਾਸ਼ੀਵਾਦੀ ਜ਼ਾਲਮ ਹਿਟਲਰ ਸਾਮਰਾਜ ਉੱਤੇ ਮਨੁੱਖਤਾ ਦੀ ਜਿੱਤ ਦਾ ਦਿਨ 9 ਮਈ ਨੂੰ ਮਨਾਉਣ ਦੇ ਸੱਦੇ ਨੂੰ ਭਾਰਤ ਭਰ ਦੀਆਂ ਯੂਨੀਅਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹਾਕਮਾਂ ਨੂੰ ਇਹ ਸੰਕੇਤ ਦੇਣ ਲਈ ਕਿ ਇਤਿਹਾਸ ਉਨ੍ਹਾਂ ਲੋਕਾਂ ਨੂੰ ਮੁਆਫ ਨਹੀਂ ਕਰਦਾ, ਜੋ ਮਨੁੱਖੀ ਭਾਵਨਾ ਅਤੇ ਸਨਮਾਨ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ।
ਆਗੂਆਂ ਜ਼ੋਰ ਦੇ ਕੇ ਕਿਹਾ ਕਿ ਟਰੇਡ ਯੂਨੀਅਨਾਂ ਭਲਵਾਨਾਂ ਦੇ ਅੰਦੋਲਨ ਦੀ ਹਮਾਇਤ ਵਿੱਚ ਇਸ ਨੂੰ ਪੈਨ ਇੰਡੀਆ ਅੰਦੋਲਨ ਬਣਾਉਣ ਲਈ ਆਪਣੀਆਂ ਕਾਰਵਾਈਆਂ ਤੇਜ਼ ਕਰਨਗੀਆਂ। ਉਹ ਦੇਸ਼ ਦੀ ਸ਼ਾਨ, ਸਾਡੀਆਂ ਧੀਆਂ ਨੂੰ ਇਨਸਾਫ ਦਿਵਾਉਣ ਲਈ ਸੰੰਯੁੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ਵਿੱਚ ਸ਼ਾਮਲ ਹੋਣਗੇ।

LEAVE A REPLY

Please enter your comment!
Please enter your name here