ਸੁਪਰੀਮ ਕੋਰਟ ਵੱਲੋਂ ਇਮਰਾਨ ਦੀ ਗਿ੍ਰਫਤਾਰੀ ਗੈਰਕਾਨੂੰਨੀ ਕਰਾਰ

0
234

ਇਸਲਾਮਾਬਾਦ : ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਵੀਰਵਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗਿ੍ਰਫਤਾਰੀ ਨੂੰ ਗੈਰਕਾਨੂੰਨੀ ਕਰਾਰ ਦਿੰਦਿਆਂ ਕੌਮੀ ਜਵਾਬਦੇਹੀ ਬਿਊਰੋ ਨੂੰ ਉਨ੍ਹਾ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਸਰਕਾਰ ਦੀ ਤਰਜਮਾਨ ਮਰੀਅਮ ਔਰੰਗਜ਼ੇਬ ਨੇ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾਲਾਡਲੇ ਦੀ ਗਿ੍ਰਫਤਾਰੀ ਤੋਂ ਇਨਸਾਫ ਦੇਣ ਵਾਲੇ ਪ੍ਰੇਸ਼ਾਨ ਹਨ। ਸੁਪਰੀਮ ਕੋਰਟ ਇਕ ਦਹਿਸ਼ਤਗਰਦ ਨੂੰ ਸ਼ਹਿ ਦੇ ਰਹੀ ਹੈ। 9 ਮਈ ਨੂੰ ਇਮਰਾਨ ਦੀ ਗਿ੍ਰਫਤਾਰੀ ਦੇ ਬਾਅਦ ਇਕ ਸਾਜ਼ਿਸ਼ ਤਹਿਤ ਹਿੰਸਾ ਫੈਲਾਈ ਗਈ। ਫੌਜ ’ਤੇ ਹਮਲੇ ਕੀਤੇ ਗਏ। ਸਿਰਫ 48 ਘੰਟੇ ਬਾਅਦ ਸੁਪਰੀਮ ਕੋਰਟ ਦੇ ਢਿੱਡ ’ਚ ਦਰਦ ਉਠਣਾ ਸਮਝ ਤੋਂ ਬਾਹਰ ਹੈ। ਮਰੀਅਮ ਨੇ ਅੱਗੇ ਕਿਹਾਤੁਹਾਡੇ ਲਾਡਲੇ ਨੇ ਜਿੰਨਾ ਨੁਕਸਾਨ ਇਕ ਦਿਨ ਵਿਚ ਕੀਤਾ ਹੈ, ਓਨਾ ਤਾਂ ਭਾਰਤ 75 ਸਾਲ ਵਿਚ ਨਹੀਂ ਕਰ ਸਕਿਆ।

LEAVE A REPLY

Please enter your comment!
Please enter your name here