27.9 C
Jalandhar
Sunday, September 8, 2024
spot_img

ਲਾਡੀ ਸ਼ੇਰੋਵਾਲੀਆ ਖਿਲਾਫ ਐੱਫ ਆਈ ਆਰ

ਜਲੰਧਰ (ਰੀਨਾ ਸ਼ਰਮਾ, ਯੋਗੇਸ਼ਵਰ) ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਵੋਟਾਂ ਵਾਲੇ ਦਿਨ ਪਿੰਡ ਰੂਪੇਵਾਲ ਵਿਖੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਸ਼ਾਹਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ 13 ਵਿਅਕਤੀਆਂ ਖਿਲਾਫ ਸ਼ਾਹਕੋਟ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਲਕਾ ਬਾਬਾ ਬਕਾਲਾ ਸਾਹਿਬ ਦੇ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੇ ਬਿਆਨ ’ਤੇ ਦਰਜ ਕੀਤਾ ਗਿਆ ਹੈ। ਮੁਹੱਲਾ ਸ਼ੇਖੂਪੁਰ ਤਹਿਸੀਲ ਜੰਡਿਆਲਾ (ਅੰਮਿ੍ਰਤਸਰ) ਦੇ ਅਰੋੜਾ ਨੇ ਪੁਲਸ ਨੂੰ ਦੱਸਿਆ ਕਿ ਉਹ10 ਮਈ ਨੂੰ ਵਿਧਾਇਕ ਟੌਂਗ ਤੇ ਉਨ੍ਹਾ ਦੇ ਸਰਕਾਰੀ ਅਮਲੇ, ਜੋ ਜਿਪਸੀ ਵਿਚ ਸੀ, ਨਾਲ ਬਾਬਾ ਬਕਾਲਾ ਤੋਂ ਵਾਇਆ ਜਲੰਧਰ, ਨਕੋਦਰ ਤੋਂ ਸੁਲਤਾਨਪੁਰ ਲੋਧੀ ਜਾ ਰਹੇ ਸਨ। ਮਲਸੀਆਂ ਵਿਖੇ ਜਾਮ ਲੱਗਾ ਹੋਣ ਕਾਰਨ ਗੱਡੀਆਂ ਪਿੰਡਾਂ ਵੱਲ ਪਾ ਲਈਆਂ। ਜਦੋਂ ਪਿੰਡ ਰੂਪੇਵਾਲ ਵਿਚ ਦੀ ਲੰਘਣ ਲੱਗੇ ਤਾਂ ਉਸ ਸਮੇਂ 11:15 ਵਜੇ ਦੇ ਕਰੀਬ ਪਿੰਡ ਵਿਚੋਂ ਕਾਫੀ ਕਾਂਗਰਸੀ ਵਰਕਰਾਂ, ਜਿਨ੍ਹਾਂ ਦੀ ਅਗਵਾਈ ਲਾਡੀ ਸੇਰੋਵਾਲੀਆ ਵੱਲੋਂ ਕੀਤੀ ਜਾ ਰਹੀ ਸੀ, ਨੇ ਗੱਡੀਆਂ ਤੇ ਟਰੈਕਟਰ ਅੱਗੇ ਲਾ ਕੇ ਵਿਧਾਇਕ ਟੌਂਗ ਦੀ ਗੱਡੀ ਨੂੰ ਰੋਕ ਲਿਆ। ਅਰੋੜਾ ਨੇ ਦੱਸਿਆ ਕਿ ਉਸਦੀ ਜਿਪਸੀ ਦੀ ਚਾਬੀ ਵੀ ਖਿੱਚ ਲਈ ਤੇ ਜਦੋਂ ਮੁਲਾਜ਼ਮਾਂ ਨੇ ਕਾਂਗਰਸੀ ਵਰਕਰਾਂ ਨੂੰ ਅਜਿਹਾ ਕਰਨ ਤੋ ਰੋਕਿਆ ਤਾਂ ਉਹ ਮੁਲਾਜ਼ਮਾਂ ਨਾਲ ਲੜਨ ਲੱਗ ਪਏ ਤੇ ਸਰਕਾਰੀ ਡਿਊਟੀ ਕਰਨ ਤੋਂ ਰੋਕਿਆ। ਉਸ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਸ਼ੇਰੋਵਾਲੀਆ ਦੇ ਕਹਿਣ ’ਤੇ ਇਕ ਸਲਾਹ ਹੋ ਕੇ ਕਾਫੀ ਦੇਰ ਰੋਕੀ ਰੱਖਿਆ।

Related Articles

LEAVE A REPLY

Please enter your comment!
Please enter your name here

Latest Articles