16.2 C
Jalandhar
Monday, December 23, 2024
spot_img

ਕੇਹਰ ਸ਼ਰੀਫ ਨਹੀਂ ਰਹੇ

ਜਲੰਧਰ : ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ‘ਨਵਾਂ ਜ਼ਮਾਨਾ’ ਦੇ ਸਨੇਹੀ ਤੇ ਲੇਖਕ ਕੇਹਰ ਸ਼ਰੀਫ ਸਦਾ ਲਈ ਵਿਛੋੜਾ ਦੇ ਗਏ। ਉਹ 73 ਸਾਲਾਂ ਦੇ ਸਨ। ਉਹ ਲੰਮੇ ਸਮੇਂ ਤੋਂ ਜਰਮਨੀ ਵਿੱਚ ਰਹਿ ਰਹੇ ਸਨ। ਤਿੰਨ ਹਫ਼ਤੇ ਪਹਿਲਾਂ ਉਨ੍ਹਾ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਉਹਨਾ ਦੇ ਸਟੰਟ ਪਾਇਆ ਗਿਆ ਸੀ। ਅਪ੍ਰੇਸ਼ਨ ਤੋਂ ਬਾਅਦ ਉਹ ਕੋਮਾ ਵਿੱਚ ਚਲੇ ਗਏ। ਪਿਛਲੀ ਰਾਤ ਉਨ੍ਹਾ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਜਸਪਾਲ ਕੌਰ, ਦੋ ਬੇਟੀਆਂ ਤੇ ਇੱਕ ਬੇਟਾ ਛੱਡ ਗਏ ਹਨ। ਕੇਹਰ ਸ਼ਰੀਫ਼ ਉਘੇ ਕਾਲਮ ਨਵੀਸ ਸ਼ਾਮ ਸਿੰਘ ‘ਅੰਗਸੰਗ’ ਦੇ ਭਰਾ ਸਨ। ਦੇਸ਼ ਰਹਿੰਦਿਆਂ ਉਹ ਕਮਿਊਨਿਸਟ ਪਾਰਟੀ ਨਾਲ ਜੁੜ ਕੇ ਨੌਜਵਾਨ ਸਭਾ ਵਿੱਚ ਕੰਮ ਕਰਦੇ ਰਹੇ। ਉਨ੍ਹਾ ਦੇ ਵਿਛੋੜੇ ’ਤੇ ‘ਨਵਾਂ ਜ਼ਮਾਨਾ’ ਪਰਵਾਰ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕੇਹਰ ਸ਼ਰੀਫ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਠਠਿਆਲਾ ਢਾਹਾਂ ਦੇ ਜੰਮਪਲ ਸਨ। ਉਨ੍ਹਾ ਦੀ ਅਚਾਨਕ ਮੌਤ ’ਤੇ ਜਰਮਨੀ ਤੋਂ ਵਿਸਾਖਾ ਸਿੰਘ, ਸੁੱਚਾ ਸਿੰਘ ਨਰ, ਅਣਖੀ ਇਬਰਾਹੀਮਪੁਰੀ, ਯੂ ਕੇ ਤੋਂ ਰਘਬੀਰ ਸਿੰਘ ਸੰਧਾਵਾਲੀਆ, ਪਰਮਜੀਤ ਸੰਧਾਵਾਲੀਆ, ਕੇ ਸੀ ਮੋਹਨ, ਰਣਜੀਤ ਧੀਰ, ਗੁਰਪਾਲ ਸਿੰਘ, ਸੁਖਦੇਵ ਸਿੰਘ ਔਜਲਾ, ਸਰਵਣ ਜ਼ਫਰ, ਹਰੀਸ਼ ਮਲਹੋਤਰਾ, ਅਮਰ ਜਿਓਤੀ, ਜਸਵੀਰ ਦੂਹੜਾ ਤੇ ਹਾਲੈਂਡ ਤੋਂ ਜੋਗਿੰਦਰ ਬਾਠ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

Related Articles

LEAVE A REPLY

Please enter your comment!
Please enter your name here

Latest Articles