ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੇ ਚੰਗੇ ਪ੍ਰਦਰਸ਼ਨ ਨੂੰ ਜਨਤਾ ਜਨਾਰਦਨ ਦੀ ਜਿੱਤ ਕਰਾਰ ਦਿੰਦੇ ਹੋਏ ਕਿਹਾ ਕਿ ਲੋਕਾਂ ਪੰਜ ਗਰੰਟੀਆਂ ਦੇ ਪੱਖ ’ਚ ਵੋਟ ਦਿੱਤਾ ਹੈ। ਉਨ੍ਹਾ ਕਿਹਾ ਕਿ ਕਾਂਗਰਸ ਦੇ ਸਾਰੇ ਨਵੇਂ ਜਿੱਤੇ ਵਿਧਾਇਕ ਬੈਂਗਲੂਰ ਪਹੁੰਚਣ, ਤਾਂ ਕਿ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਸਕੇ। ਖੜਗੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਵੀ ਜਿਨ੍ਹਾਂ ਸੂਬਿਆਂ ’ਚ ਚੋਣਾਂ ਹੋਣਗੀਆਂ, ਉਥੇ ਅਸੀਂ ਕਰਨਾਟਕ ਦੀ ਤਰ੍ਹਾਂ ਚੋਣ ਜਿੱਤਣ ਲਈ ਪੂਰੀ ਕੋਸ਼ਿਸ਼ ਕਰਾਂਗੇ। ਉਨ੍ਹਾ ਕਿਹਾਕਰਨਾਟਕ ’ਚ ਵਿਧਾਇਕਾਂ ਦੀ ਮੀਟਿੰਗ ਹੋਵੇਗੀ, ਇਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਂਅ ’ਤੇ ਸਾਰਿਆਂ ਦੀ ਜੋ ਸਹਿਮਤੀ ਹੋਵੇਗੀ, ਉਸੇ ਨੂੰ ਹਾਈਕਮਾਂਡ ਦੇ ਸਾਹਮਣੇ ਰੱਖਿਆ ਜਾਵੇਗਾ। ਹਾਈਕਮਾਂਡ ਦਾ ਫੈਸਲਾ ਆਖਰੀ ਹੋਵੇਗਾ।