ਕਰਨਾਟਕ : ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਕਾਂਗਰਸ ਦੀ ਜਿੱਤ ਤੋਂ ਬਾਅਦ ਭਾਵੁਕ ਹੁੰਦੇ ਹੋਏ ਕਿਹਾ ਕਿ ਜਿੱਤ ਦਾ ਸਿਹਰਾ ਮੈਂ ਆਪਣੇ ਵਰਕਰਾਂ ਅਤੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਦਿੰਦਾ ਹਾਂ, ਲੋਕਾਂ ਨੇ ਝੂਠ ਦਾ ਪਰਦਾ ਫਾਸ਼ ਕੀਤਾ। ਮੈਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੂੰ ਜਿੱਤ ਦਾ ਭਰੋਸਾ ਦਿੱਤਾ ਸੀ। ਸ਼ਿਵਕੁਮਾਰ ਨੇ ਕਿਹਾ ਕਿ ਕਰਨਾਟਕ ’ਚ ਹਿਜਾਬ-ਹਲਾਲ ਅਤੇ ਬਜਰੰਗ ਬਲੀ ਵਰਗੇ ਮੁੱਦੇ ਨਹੀਂ ਚੱਲਣਗੇ। ਅਸੀਂ ਕੰਨੜ ਹਾਂ, ਸਰਕਾਰ ਚਲਾਉਣਾ ਜਾਣਦੇ ਹਾਂ, ਬਾਹਰਲਿਆਂ ਦੀ ਜ਼ਰੂਰਤ ਨਹੀਂ। ਕਰਨਾਟਕ ਭਾਜਪਾ ਲਈ ਕਲੋਜ਼ ਚੈਪਟਰ ਹੈ। ਉਸ ਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਇੱਥੇ ਫੇਲ੍ਹ ਹੋ ਗਏ। ਸ਼ਿਵਕੁਮਾਰ ਨੇ ਕਿਹਾ ਕਿ ਇੱਥੇ ਗਠਜੋੜ ਦੀ ਕੋਈ ਜ਼ਰੂਰਤ ਨਹੀਂ। ਸ਼ਿਵਕੁਮਾਰ ਨੂੰ ਕਾਂਗਰਸ ਦੇ ਰਾਜਨੀਤਕ ਮੈਨੇਜਰ ਕਿਹਾ ਜਾਂਦਾ ਹੈ। ਇਸ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾ ਦੀ ਦਾਅਵੇਦਾਰੀ ਵੀ ਮਜ਼ਬੂਤ ਹੈ। ਕਾਂਗਰਸ ਨੇ ਹਾਲੇ ਤੱਕ ਮੁੱਖ ਮੰਤਰੀ ਚਿਹਰਾ ਤੈਅ ਨਹੀਂ ਕੀਤਾ, ਪਰ ਸੀਨੀਅਰ ਲੀਡਰ ਸਿੱਧਾਰਮਇਆ ਦੇ ਨਾਲ ਸ਼ਿਵਕੁਮਾਰ ਇਸ ਦੌੜ ’ਚ ਹੈ।