ਡੱਬਵਾਲੀ ਨੂੰ ਪੁਲਸ ਜ਼ਿਲ੍ਹਾ ਬਣਾਉਣ ਦਾ ਐਲਾਨ

0
208

ਡੱਬਵਾਲੀ : ਨਸ਼ਿਆਂ ਦੀ ਬੰਦਰਗਾਹ ਵਜੋਂ ਬਦਨਾਮ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸਰਹੱਦੀ ਇਲਾਕੇ ਡੱਬਵਾਲੀ ’ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਹਰਿਆਣਾ ਸਰਕਾਰ ਨੇ ਪੁਲਸ ਜ਼ਿਲ੍ਹਾ ਬਣਾ ਦਿੱਤਾ ਹੈ। ਇਸ ਦਾ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਪਿੰਡ ਡੱਬਵਾਲੀ ਵਿਖੇ ਜਨਸੰਵਾਦ ਸਮਾਰੋਹ ਮੌਕੇ ਕੀਤਾ।
ਜਨਸੰਵਾਦ ਵਿਚ ਭੀੜ ਵਿਚ ਬੈਠੇ ਸੀਨੀਅਰ ‘ਆਪ’ ਆਗੂ ਕੁਲਦੀਪ ਗਦਰਾਣਾ ਆਪਣੀ ਗੱਲ ਰੱਖਣ ਲਈ ਖੜ੍ਹੇ ਹੋਏ ਤਾਂ ਪਹਿਲਾਂ ਤੋਂ ਘੇਰਾ ਪਾ ਕੇ ਬੈਠੇ ਮੁੱਖ ਮੰਤਰੀ ਦਸਤੇ ਦੇ ਮੁਲਾਜ਼ਮ ਅਤੇ ਪੁਲਸ ਅਮਲਾ ਉਨ੍ਹਾ ਨੂੰ ਜਬਰੀ ਬਾਹਰ ਲੈ ਗਏ। ਮੁੱਖ ਮੰਤਰੀ ਨੇ ਵੀ ਸਟੇਜ ਤੋਂ ਕਿਹਾ ਕਿ ‘ਆਪ’ ਆਗੂ ਜਨਸੰਵਾਦ ਵਿਚ ਸਿਆਸੀ ਲਾਹੇ ਲਈ ਵਿਘਨ ਪਾਉਣ ਲਈ ਪੁੱਜਿਆ ਹੈ, ਇਸ ਨੂੰ ਬਾਹਰ ਲੈ ਕੇ ਜਾਓ। ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਬੱਸ ਅੱਡੇ ’ਤੇ ਮੁੱਖ ਮੰਤਰੀ ਦੇ ਦੌਰੇ ਦਾ ਵਿਰੋਧ ਕਰਦੇ ਡੇਢ-ਦੋ ਸੌ ਕਿਸਾਨਾਂ ਅਤੇ ਆਸ਼ਾ ਵਰਕਰਾਂ ਔਰਤਾਂ ਅਤੇ ਮਰਦਾਂ ’ਤੇ ਪੁਲਸ ਨੇ ਲਾਠੀਚਾਰਜ ਕੀਤਾ।

LEAVE A REPLY

Please enter your comment!
Please enter your name here