ਗੋਲਡਨ ਟੈਂਪਲ ਮੇਲ ’ਤੇ ਬਿਆਸ ਨੇੜੇ ਪਥਰਾਅ

0
252

ਅੰਮਿ੍ਰਤਸਰ : ਅੰਮਿ੍ਰਤਸਰ ਆ ਰਹੀ ਗੋਲਡਨ ਟੈਂਪਲ ਮੇਲ ’ਤੇ ਬਿਆਸ ਨੇੜੇ ਪਥਰਾਅ ਹੋਇਆ। ਯਾਤਰੀਆਂ ਨੇ ਰੇਲਵੇ ਪੁਲਸ ਕੋਲ ਮੋਬਾਇਲ ਜ਼ਰੀਏ ਸ਼ਿਕਾਇਤਾਂ ਦਰਜ ਕਰਵਾਈਆਂ। ਇਹ ਘਟਨਾ ਸਨਿੱਚਰਵਾਰ ਦੇਰ ਰਾਤ ਵਾਪਰੀ, ਜਦੋਂ ਗੱਡੀ 12903 ਨੰਬਰ ਮੁੰਬਈ ਤੋਂ ਅੰਮਿ੍ਰਤਸਰ ਆ ਰਹੀ ਸੀ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਯਾਤਰੀਆਂ ’ਚ ਦਹਿਸ਼ਤ ਫੈਲ ਗਈ। ਜਦੋਂ ਗੱਡੀ ਬਿਆਸ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਕੁਝ ਸਮੇਂ ਬਾਅਦ ਹੀ ਗੱਡੀ ’ਤੇ ਪਥਰਾਅ ਕੀਤਾ ਗਿਆ, ਜਿਸ ਕਾਰਨ ਗੱਡੀ ਦੇ ਕਈ ਸ਼ੀਸ਼ੇ ਟੁੱਟ ਗਏ। ਗੱਡੀ ਅੰਮਿ੍ਰਤਸਰ ਰੇਲਵੇ ਸਟੇਸ਼ਨ ’ਤੇ ਰਾਤ ਪੌਣੇ ਬਾਰਾਂ ਵਜੇ ਦੇ ਕਰੀਬ ਪੁੱਜੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here