ਰਿੰਕੂ ਨੇ ਕੇਜਰੀਵਾਲ ਤੋਂ ਲਿਆ ਆਸ਼ੀਰਵਾਦ

0
191

ਨਵੀਂ ਦਿੱਲੀ : ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਐਤਵਾਰ ਸਵੇਰੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਉਨ੍ਹਾ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾ ਦਾ ਆਸ਼ੀਰਵਾਦ ਮੰਗਿਆ। ‘ਆਪ’ ਦੇ ਕਨਵੀਨਰ ਕੇਜਰੀਵਾਲ ਨੇ ਮੀਟਿੰਗ ਦੌਰਾਨ ਰਿੰਕੂ ਨੂੰ ਪੰਜਾਬ ਅਤੇ ਲੋਕਾਂ ਦੇ ਵਿਕਾਸ ਦੇ ਮੁੱਦੇ ਸੰਸਦ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਤੋਂ ਬਾਅਦ ਰਿੰਕੂ ਨੇ ਕਿਹਾ ਕਿ ਜਲੰਧਰ ਵਿੱਚ ਕਈ ਫਲਾਈਓਵਰ ਅਤੇ ਸੜਕੀ ਪ੍ਰਾਜੈਕਟ ਠੱਪ ਪਏ ਹਨ। ਆਦਮਪੁਰ ਹਵਾਈ ਅੱਡਾ ਬੰਦ ਹੋਣ ਕਾਰਨ ਇੰਡਸਟਰੀ ਨੂੰ ਵੀ ਕਈ ਸਮੱਸਿਆਵਾਂ ਹਨ। ਮੈਂ ਸੰਸਦ ਵਿੱਚ ਸਾਰੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਵਾਂਗਾ। ਸਾਡਾ ਰੋਡਮੈਪ ਕਾਰਜਕਾਲ ਦੇ ਬਾਕੀ ਬਚੇ 11 ਮਹੀਨਿਆਂ ਦਾ ਹੀ ਨਹੀਂ, ਸਗੋਂ ਅਗਲੇ 5 ਸਾਲਾਂ ਦਾ ਹੈ।

LEAVE A REPLY

Please enter your comment!
Please enter your name here