ਨਵੀਂ ਦਿੱਲੀ : ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿਘ ਦੀ ਗਿ੍ਰਫਤਾਰੀ ਲਈ ਅੰਦੋਲਨ ਕਰ ਰਹੇ ਭਲਵਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬੁੱਧਵਾਰ ਇੱਥੇ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵੱਲ ਮਾਰਚ ਕੀਤਾ। ਭੀਮ ਆਰਮੀ ਦੇ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਤੋਂ ਇਲਾਵਾ ਭਲਵਾਨਾਂ ਦੇ ਨਾਲ ਸੈਂਕੜੇ ਸਮਰਥਕ ਵੀ ਸਨ।