21.1 C
Jalandhar
Friday, March 29, 2024
spot_img

ਬਿ੍ਰਜ ਭੂਸ਼ਣ ਦਾ ਚੈਲੰਜ ਕਬੂਲ, ਭਲਵਾਨ ਨਾਰਕੋ ਟੈਸਟ ਲਈ ਤਿਆਰ

ਨਵੀਂ ਦਿੱਲੀ : ਉਲੰਪਿਕ ਤਮਗਾ ਜੇਤੂ ਬਜਰੰਗ ਪੂਨੀਆ ਨੇ ਸੋਮਵਾਰ ਐਲਾਨਿਆ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਖਿਲਾਫ ਪ੍ਰਦਰਸ਼ਨ ਕਰ ਰਹੇ ਸਾਰੇ ਭਲਵਾਨ ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਨ। ਭਲਵਾਨਾਂ ਤੇ ਬਿ੍ਰਜ ਭੂਸ਼ਣ ਦਾ ਟੈਸਟ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਵੇ ਤੇ ਇਸ ਦਾ ਦੇਸ਼ ਦੇ ਲੋਕਾਂ ਸਾਹਮਣੇ ਸਿੱਧਾ ਪ੍ਰਸਾਰਨ ਹੋਣਾ ਚਾਹੀਦਾ ਹੈ।
ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਨੇ ਐਤਵਾਰ ਕਿਹਾ ਸੀ ਕਿ ਜੇ ਸਟਾਰ ਭਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਨਾਰਕੋ ਟੈਸਟ ਲਈ ਤਿਆਰ ਹੋਣ ਤਾਂ ਉਹ ਵੀ ਅਜਿਹਾ ਟੈਸਟ ਕਰਾਉਣ ਲਈ ਤਿਆਰ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਬਜਰੰਗ ਪੂਨੀਆ ਨੇ ਕਿਹਾ-ਬਿ੍ਰਜ ਭੂਸ਼ਣ ਨੇ ਕਿਹਾ ਕਿ ਉਹ ਨਾਰਕੋ ਟੈਸਟ ਲਈ ਤਿਆਰ ਹੈ। ਅਸੀਂ ਪਹਿਲਾਂ ਹੀ ਕਿਹਾ ਸੀ ਕਿ ਖਿਡਾਰੀ ਨਾਰਕੋ ਟੈਸਟ ਲਈ ਵੀ ਤਿਆਰ ਹਨ। ਇਹ ਟੈਸਟ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ ਅਤੇ ਪੂਰਾ ਦੇਸ਼ ਇਸ ਨੂੰ ਲਾਈਵ ਦੇਖੇ। ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਬਿ੍ਰਜ ਭੂਸ਼ਣ ਨੇ ਕੀ-ਕੀ ਕੀਤਾ ਹੈ। ਕਾਮਨਵੈਲਥ ਖੇਡਾਂ ਦੀ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਵੀ ਕਿਹਾ-ਮੈਂ ਬਿ੍ਰਜ ਭੂਸ਼ਣ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਰਫ ਵਿਨੇਸ਼ ਹੀ ਨਹੀਂ, ਉਹ ਸਾਰੀਆਂ ਕੁੜੀਆਂ, ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਹੈ, ਨਾਰਕੋ ਟੈਸਟ ਕਰਵਾਉਣ ਲਈ ਤਿਆਰ ਹਨ। ਇਸ ਨੂੰ ਲਾਈਵ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪੂਰੇ ਦੇਸ਼ ਨੂੰ ਦੇਸ਼ ਦੀਆਂ ਧੀਆਂ ਨਾਲ ਕੀਤੇ ਗਏ ਜ਼ੁਲਮ ਬਾਰੇ ਪਤਾ ਲੱਗ ਸਕੇ। ਪੂਨੀਆ ਨੇ ਬਿ੍ਰਜ ਭੂਸ਼ਣ ’ਤੇ ਕਾਨੂੰਨ ਤੋਂ ਭੱਜਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਵੀ ਲਗਾਇਆ ਹੈ। ਭਲਵਾਨ ਸਾਕਸ਼ੀ ਮਲਿਕ ਨੇ ਵੀ ਲੋਕਾਂ ਨੂੰ ਮੰਗਲਵਾਰ ਨੂੰ ਇੰਡੀਆ ਗੇਟ ’ਤੇ ਆਪਣੇ ਮੋਮਬੱਤੀ ਮਾਰਚ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ-ਸ਼ਾਮ 5 ਵਜੇ ਤੋਂ ਇੰਡੀਆ ਗੇਟ ’ਤੇ ਮੋਮਬੱਤੀ ਮਾਰਚ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਇਸ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹਾਂ।

Related Articles

LEAVE A REPLY

Please enter your comment!
Please enter your name here

Latest Articles