ਇੰਫਾਲ : ਮਣੀਪੁਰ ਵਿਚ ਸਥਿਤੀ ਮੰਗਲਵਾਰ ਤਣਾਅਪੂਰਨ ਪਰ ਸਥਿਤੀ ਕਾਬੂ ਹੇਠ ਰਹੀ। 3 ਮਈ ਤੋਂ ਸੂਬੇ ’ਚ ਜਾਤੀ ਹਿੰਸਾ ’ਚ ਘੱਟੋ-ਘੱਟ 70 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇੰਫਾਲ ਪੂਰਬੀ ਜ਼ਿਲ੍ਹੇ ਦੇ ਨਿਊ ਚੇਕੋਨ ਖੇਤਰ ਵਿਚ ਸਵੇਰੇ ਕਾਰੋਬਾਰੀ ਅਦਾਰੇ ਬੰਦ ਰਹੇ, ਕਿਉਂਕਿ ਜਵਾਨਾਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਸੀ। ਜ਼ਿਲ੍ਹੇ ’ਚ ਸੋਮਵਾਰ ਸਾਬਕਾ ਵਿਧਾਇਕ ਸਮੇਤ ਚਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਲੋਕਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਮਜਬੂਰ ਕਰਨ ਤੋਂ ਬਾਅਦ ਫਿਰ ਤੋਂ ਹਿੰਸਾ ਭੜਕ ਗਈ ਸੀ।